ਪਾਕਿ ਮੂਲ ਦੀ ਬ੍ਰਿਟਿਸ਼ MP ਨੇ ਚੁੱਕਿਆ ਇਸਲਾਮੋਫੋਬੀਆ ਦਾ ਮੁੱਦਾ, ਨਕਵੀ ਨੇ ਦਿੱਤਾ ਇਹ ਜਵਾਬ
Friday, Apr 22, 2022 - 09:34 PM (IST)
ਨਵੀਂ ਦਿੱਲੀ-ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਪਾਕਿਸਾਤਨੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਨਾਜ਼ ਸ਼ਾਹ ਦੀ ਭਾਰਤ 'ਚ ਕਥਿਤ 'ਇਸਲਾਮੋਫੋਬੀਆ' (ਇਸਲਾਮ ਦੇ ਪ੍ਰਤੀ ਪੱਖਪਾਤ) ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਪਲਟਵਾਰ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ 'ਇੰਡੀਆ ਫੋਬੀਆ' (ਭਾਰਤ ਦੇ ਪ੍ਰਤੀ ਪੱਖਪਾਤ) ਦੇ ਆਪਣੇ ਪੱਖਪਾਤ ਏਜੰਡੇ ਨੂੰ 'ਇਸਲਾਮੋਫੋਬੀਆ' ਦਾ ਰੂਪ ਨਹੀਂ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਰੂਸ ਨਾਲ ਬੰਦ ਕਰੇਗੀ ਟਾਟਾ ਸਟੀਲ ਆਪਣਾ ਕਾਰੋਬਾਰ
ਨਾਜ਼ ਸ਼ਾਹ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਭਾਰਤ ਦੌਰੇ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਸੀ ਕਿ ਜਾਨਸਨ ਨੂੰ ਭਾਰਤ 'ਚ 'ਇਸਲਾਮੋਫੋਬੀਆ' ਦਾ ਮੁੱਦਾ ਪੀ.ਐੱਮ. ਨਰਿੰਦਰ ਮੋਦੀ ਸਰਕਾਰ ਦੇ ਸਾਹਮਣੇ ਚੁੱਕਣਾ ਚਾਹੀਦਾ ਹੈ। ਨਕਵੀ ਨੇ ਉਨ੍ਹਾਂ ਦੇ ਟਵੀਟ ਦਾ ਸਕਰੀਨਸ਼ਾਟ ਸਾਂਝਾ ਕਰਦੇ ਹੋਏ ਕਿਹਾ,''ਕਿਰਪਾ, 'ਇੰਡੀਆ ਫੋਬੀਆ' ਦੇ ਆਪਣੇ ਪੱਖਪਾਤੀ ਏਜੰਡੇ ਨੂੰ 'ਇਸਲਾਮੋਫੋਬੀਆ' ਦਾ ਰੂਪ ਨਾ ਦਿਓ। ਭਾਰਤ 'ਚ ਘੱਟ ਗਿਣਤੀਆਂ ਸਮੇਤ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਹੈ। ਸਹਿ-ਹੋਂਦ ਸਾਡੀ ਵਚਨਬੱਧਤਾ ਹੈ ਅਤੇ ਸਾਡੀ ਸੰਸਕ੍ਰਿਤੀ ਸਮਾਵੇਸ਼ੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ IAS ਤੇ PCS ਅਧਿਕਾਰੀਆਂ ਦੇ ਕੀਤੇ ਤਬਾਦਲੇ
ਬ੍ਰਿਟੇਨ ਦੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਨਾਜ਼ ਸ਼ਾਹ ਨੇ ਆਪਣੇ ਟਵੀਟ 'ਚ ਕਿਹਾ ਸੀ ਕਿ ਭਾਰਤ ਦੌਰੇ 'ਤੇ ਪੁਹੰਚੇ ਬੋਰਿਸ ਜਾਨਸਨ ਲਈ ਮੇਰਾ ਇਹ ਸੰਦੇਸ਼ ਹੈ ਕਿ ਸਾਡੇ ਰਾਸ਼ਟਰ ਦੇ ਵਿਦੇਸ਼ੀ ਸਬੰਧ ਸਿਰਫ਼ ਵਪਾਰ ਅਤੇ ਅੰਤਰਰਾਸ਼ਟਰੀਵਾਦ 'ਤੇ ਆਧਾਰਿਤ ਨਹੀਂ ਹੋਣੇ ਚਾਹੀਦੇ, ਸਗੋਂ ਇਹ ਮਨੁੱਖੀ ਅਧਿਕਾਰਾਂ 'ਤੇ ਵੀ ਆਧਾਰਿਤ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਫ਼ਤਰ (ਬ੍ਰਿਟਿਸ਼) ਨੂੰ ਮੇਰੀ ਬੇਨਤੀ ਹੈ ਕਿ ਮੋਦੀ ਸਰਕਾਰ ਨਾਲ ਇਸਲਾਮੋਫੋਬੀਆ ਦਾ ਮੁੱਦਾ ਚੁੱਕਿਆ ਜਾਵੇ।
ਇਹ ਵੀ ਪੜ੍ਹੋ : ਨੇਪਾਲ 'ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ, 6 ਜਵਾਨ ਹੋਏ ਜ਼ਖਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ