''ਮੋਦੀ ਜੀ ਦੀ ਸੈਨਾ'' ਬਿਆਨ ''ਤੇ ਨਕਵੀ ਨੂੰ ਚੋਣ ਕਮਿਸ਼ਨ ਦੀ ਚਿਤਾਵਨੀ

Thursday, Apr 18, 2019 - 04:42 PM (IST)

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੂੰ ਚੋਣ ਪ੍ਰਚਾਰ 'ਚ ਫੌਜ ਫੋਰਸਾਂ ਨਾਲ ਜੁੜੇ ਬਿਆਨ ਦੇਣ 'ਤੇ ਵੀਰਵਾਰ ਨੂੰ ਚਿਤਾਵਨੀ ਦਿੰਦੇ ਹੋਏ ਭਵਿੱਖ 'ਚ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਬਚਣ ਲਈ ਕਿਹਾ ਹੈ। ਕਮਿਸ਼ਨ ਨੇ ਵੀਰਵਾਰ ਨੂੰ ਪਾਸ ਆਦੇਸ਼ 'ਚ ਨਕਵੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ 'ਚ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਬਚਣ। ਦੱਸਣਯੋਗ ਹੈ ਕਿ ਨਕਵੀ ਨੇ ਤਿੰਨ ਅਪ੍ਰੈਲ ਨੂੰ ਰਾਮਪੁਰ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ 'ਮੋਦੀ ਜੀ ਦੀ ਸੈਨਾ' ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਬਿਆਨ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਦੱਸਣ ਵਾਲੀਆਂ ਸ਼ਿਕਾਇਤਾਂ 'ਤੇ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਨਕਵੀ ਤੋਂ ਜਵਾਬ ਤਲੱਬ ਕੀਤਾ ਸੀ।

ਨਕਵੀ ਵਲੋਂ 8 ਅਪ੍ਰੈਲ ਨੂੰ ਦਿੱਤੇ ਗਏ ਜਵਾਬ ਦੇ ਆਧਾਰ 'ਤੇ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਇਸ ਮਾਮਲੇ 'ਚ ਸਿਆਸੀ ਦਲਾਂ ਲਈ ਜਾਰੀ ਸਾਬਕਾ ਆਦੇਸ਼ ਅਤੇ ਸਲਾਹ ਦੇ ਅਨੁਰੂਪ ਨਹੀਂ ਹੈ। ਕਮਿਸ਼ਨ ਨੇ ਲੋਕ ਸਭਾ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸਾਰੇ ਉਮੀਦਵਾਰਾਂ, ਸਿਆਸੀ ਦਲਾਂ ਅਤੇ ਨੇਤਾਵਾਂ ਨੂੰ ਸਲਾਹ ਜਾਰੀ ਕਰ ਕੇ ਕਿਹਾ ਸੀ ਕਿ ਸਿਆਸੀ ਅਤੇ ਚੋਣਾਵੀ ਲਾਭ ਲੈਣ ਦੇ ਮਕਸਦ ਨਾਲ ਫੌਜ ਅਤੇ ਜਵਾਨਾਂ ਦਾ ਚੋਣ ਮੁਹਿੰਮ 'ਚ ਜ਼ਿਕਰ ਕਰਨ ਤੋਂ ਬਚਣ। ਕਮਿਸ਼ਨ ਦੇ ਪ੍ਰਮੁੱਖ ਸਕੱਤਰ ਅਨੁਜ ਜੈਪੁਰੀਆ ਨੇ ਆਦੇਸ਼ 'ਚ ਨਕਵੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਫੌਜ ਦਾ ਸਿਆਸੀ ਮੁਹਿੰਮ 'ਚ ਜ਼ਿਕਰ ਨਾ ਕਰਨ ਅਤੇ ਭਵਿੱਖ 'ਚ ਇਸ ਬਾਰੇ ਸਾਵਧਾਨ ਰਹਿਣ।


DIsha

Content Editor

Related News