ਅਯੁੱਧਿਆ ਮਾਮਲੇ ''ਚ ਜਿੱਤ ਦਾ ਜਸ਼ਨ ਅਤੇ ਹਾਰ ''ਤੇ ਹੰਗਾਮੇ ਤੋਂ ਬਚੋ : ਨਕਵੀ

Saturday, Nov 02, 2019 - 05:55 PM (IST)

ਅਯੁੱਧਿਆ ਮਾਮਲੇ ''ਚ ਜਿੱਤ ਦਾ ਜਸ਼ਨ ਅਤੇ ਹਾਰ ''ਤੇ ਹੰਗਾਮੇ ਤੋਂ ਬਚੋ : ਨਕਵੀ

ਪ੍ਰਯਾਗਰਾਜ (ਵਾਰਤਾ)— ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਅਯੁੱਧਿਆ ਵਿਚ ਵਿਵਾਦਿਤ ਰਾਮ ਜਨਮ ਭੂਮੀ ਮਾਮਲੇ ਵਿਚ ਸੁਪਰੀਮ ਕੋਰਟ ਦੇ ਆਉਣ ਵਾਲੇ ਫੈਸਲੇ ਦਾ ਸਾਰੇ ਲੋਕਾਂ ਸਨਮਾਨ ਕਰਨ। ਲੋਕਾਂ ਨੂੰ ਜਿੱਤ ਦੇ ਜਨੂੰਨੀ ਜਸ਼ਨ ਅਤੇ ਹਾਰ ਦੇ ਹਾਹਾਕਾਰੀ ਹੰਗਾਮੇ ਤੋਂ ਬਚਣਾ ਚਾਹੀਦਾ ਹੈ। ਨਕਵੀ ਨੇ ਕਿਹਾ ਕਿ ਮੈਂ ਕੋਈ ਭਵਿੱਖ ਦੱਸਣ ਵਾਲਾ ਜੋਤਿਸ਼ੀ ਨਹੀਂ ਹਾਂ ਅਤੇ ਅਯੁੱਧਿਆ ਮਸਲੇ 'ਤੇ ਆਉਣ ਵਾਲੇ ਫੈਸਲੇ ਬਾਰੇ ਕੋਈ ਭਵਿੱਖਬਾਣੀ ਨਹੀਂ ਕਰ ਸਕਦਾ। ਇਹ ਜ਼ਰੂਰੀ ਹੈ ਕਿ ਇਸ ਸੰਵੇਦਨਸ਼ੀਲ ਮੁੱਦੇ 'ਤੇ ਜਿੱਤ ਦਾ ਜਨੂੰਨੀ ਜਸ਼ਨ ਨਹੀਂ ਅਤੇ ਹਾਰ ਦਾ ਹਾਹਾਕਾਰੀ ਹੰਗਾਮਾ ਨਹੀਂ ਹੋਣਾ ਚਾਹੀਦਾ। ਕੋਰਟ ਦਾ ਜੋ ਵੀ ਫੈਸਲਾ ਆਉਂਦਾ ਹੈ, ਉਸ ਨੂੰ ਸਾਰਿਆਂ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਨਾ ਚਾਹੀਦਾ ਹੈ। 
ਅਯੁੱਧਿਆ 'ਚ ਦੁਨੀਆ ਦੀ ਸਭ ਤੋਂ ਉੱਚੀ ਭਗਵਾਨ ਸ੍ਰੀਰਾਮ ਦੀ ਮੂਰਤੀ ਦੀ ਸਥਾਪਨਾ ਲਈ ਉੱਤਰ ਪ੍ਰਦੇਸ਼ ਸਰਕਾਰ ਵਲੋਂ 447.46 ਕਰੋੜ ਰੁਪਏ ਦੀ ਜ਼ਮੀਨ ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਇਸ ਨੂੰ ਲੈ ਕੇ ਪੁੱਛੇ ਗਏ ਸਵਾਲ ਨੂੰ ਉਨ੍ਹਾਂ ਨੇ ਟਾਲ ਦਿੱਤਾ ਅਤੇ ਕਿਹਾ ਕਿ ''ਹੁਨਰ ਹਾਟ 'ਚ ਲੱਗੇ ਮੇਲੇ ਅਤੇ ਲਾਜਵਾਬ ਵਿਅੰਜਨਾਂ ਦਾ ਮਜ਼ਾ ਲਵੋ।''


author

Tanu

Content Editor

Related News