ਪੁਲਸ ਦੀ ਵੱਡੀ ਕਾਰਵਾਈ, ਮੁਖਤਾਰ ਅੰਸਾਰੀ ਦੀ ਪਤਨੀ ਅਤੇ ਸਾਲਿਆਂ ਦੀ 2.35 ਕਰੋੜ ਦੀ ਜਾਇਦਾਦ ਕੀਤੀ ਜ਼ਬਤ

Friday, Feb 09, 2024 - 05:58 PM (IST)

ਗਾਜੀਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਗਾਜੀਪੁਰ ਜ਼ਿਲ੍ਹਾ ਵਾਸੀ ਬਾਹੁਬਲੀ ਮੁਖਤਾਰ ਅੰਸਾਰੀ ਦੀਆਂ ਪਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੰਸਾਰੀ ਪਰਿਵਾਰ ਵਲੋਂ ਅਪਰਾਧ ਕੰਮਾਂ ਰਾਹੀਂ ਇਕੱਠੇ ਕੀਤੇ ਪੈਸਿਆਂ ਰਾਹੀ ਖਰੀਦੀਆਂ ਗਈਆਂ 2.35 ਕਰੋੜ ਦੀਆਂ ਜਾਇਦਾਦਾਂ ਨੂੰ ਪੁਲਸ ਨੇ ਜ਼ਬਤ ਕਰ ਲਇਆ ਹੈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਪੁਲਸ ਨੇ ਆਈ.ਐੱਸ.-191 ਗੈਂਗ ਦੇ ਸਰਗਨਾ ਮੁਖਤਾਰ ਅੰਸਾਰੀ ਗਿਰੋਹ ਦੀ ਸਰਗਰਮ ਪਤਨੀ ਆਫਸਾ ਅੰਸਾਰੀ ਅਤੇ ਮੁਖਤਾਰ ਦੇ ਸਕੇ ਸਾਲੇ ਅਨਵਰ ਸ਼ਹਿਜਾਦ ਅਤੇ ਸਰਜੀਲ ਉਰਫ਼ ਆਤਿਫ਼ ਰਜਾ ਦੀਆਂ ਅਪਰਾਧਕ ਕੰਮਾਂ ਨਾਲ ਇਕੱਠੀ ਧਨਰਾਸ਼ੀ 2 ਕਰੋੜ 35 ਲੱਖ 13 ਹਜ਼ਾਰ 803 ਰੁਪਏ ਨੂੰ ਧਾਰਾ 14 (1) ਉੱਤਰ ਪ੍ਰਦੇਸ਼ ਗਿਰੋਹਬੰਦ ਸਮਾਜ ਵਿਰੋਧੀ ਗਤੀਵਿਧੀਆਂ ਰੋਕਥਾਮ ਐਕਟ-1986 ਦੇ ਅਧੀਨ ਕੁਰਕ ਕਰ ਕੇ ਜ਼ਬਤੀਕਰਨ ਦੀ ਕਾਰਵਾਈ ਕੀਤੀ।

ਇਹ ਵੀ ਪੜ੍ਹੋ : ਲੋਕ ਸਭਾ ’ਚ ਵ੍ਹਾਈਟ ਪੇਪਰ ਲਿਆਈ ਮੋਦੀ ਸਰਕਾਰ, ਜਵਾਬ ’ਚ ਕਾਂਗਰਸ ਲਿਆਈ ਬਲੈਕ ਪੇਪਰ

ਦੋਸ਼ੀਆਂ ਵਲੋਂ ਸੰਚਾਲਿਤ ਕੰਪਨੀ ਆਗਾਜ਼ ਇੰਜੀਨੀਅਰਿੰਗ ਪ੍ਰਾਜੈਕਟ ਲਿਮਟਿਡ, ਗਲੋਰਾਈਜ਼ ਲੈਂਡ ਡਿਵੈਲਪਰ, ਇੰਜੀਓ ਨੈੱਟਵਰਕ ਸਲਿਊਸ਼ਨ, ਕੁਸੁਮ ਵਿਜਨ ਇੰਫਾ ਪ੍ਰਾਜੈਕਟ ਅਤੇ ਮੇਸਰਸ ਵਿਕਾਸ ਕੰਸਟਰਕਸ਼ਨ ਦੇ ਵੱਖ-ਵੱਖ  ਬੈਂਕ ਖਾਤਿਆਂ ਤੋਂ ਟਰਾਂਸਫਰ ਕਰ ਕੇ ਸਪੈਕਟਰਮ ਇੰਫਰਾ ਸਰਵਿਸੇਜ਼ ਪ੍ਰਾਲਿ ਦੇ ਬੈਂਕ ਆਫ਼ ਬੜੌਦਾ ਬਰਾਂਚ ਲੰਕਾ, ਵਾਰਾਣਸੀ ਦੇ ਬੈਂਕ ਖਾਤੇ 'ਚ ਮੌਜੂਦ 2 ਕਰੋੜ 35 ਲੱਖ 13 ਹਜ਼ਾਰ 803 ਰੁਪਏ ਜ਼ਬਤ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News