ਅੰਬਾਨੀ ਦੇ ਬੇਟੇ ਨੇ ਕੀਤੀ ਬਚਪਨ ਦੀ ਦੋਸਤ ਨਾਲ ਸਗਾਈ

Wednesday, Mar 28, 2018 - 06:17 PM (IST)

ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਇੰਨੀ ਦਿਨੋਂ ਸ਼ਹਿਨਾਈ ਦੀ ਗੂੰਜ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਜਲਦੀ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਛੋਟੀ ਬੇਟੀ ਸ਼ਲੋਕਾ ਨਾਲ ਵਿਆਹ ਕਰਨ ਜਾ ਰਹੇ ਹਨ। ਗੋਆ 'ਚ ਦੋਹਾਂ ਦੀ ਸਗਾਈ ਹੋਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 
ਮੁਕੇਸ਼ ਅੰਬਾਨੀ ਦੇ ਤਿੰਨ ਬੱਚਿਆਂ 'ਚੋਂ ਆਕਾਸ਼ ਸਭ ਤੋਂ ਵੱਡੇ ਹਨ ਅਤੇ ਇਸ ਸਮੇਂ ਜਿਓ ਦੇ ਮੁੱਖ ਰਣਨੀਤੀਕਾਰ ਹਨ। ਅੰਬਾਨੀ ਅਤੇ ਮਹਿਤਾ ਪਰਿਵਾਰ ਇਕ-ਦੂਜੇ ਨੂੰ ਪੁਰਾਣੇ ਸਮੇਂ ਤੋਂ ਜਾਣਦੇ ਹਨ। ਆਕਾਸ਼ ਅਤੇ ਸ਼ਲੋਕਾ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਇੱਕਠੇ ਪੜ੍ਹੇ ਹਨ। 

PunjabKesari
ਆਕਾਸ਼ ਅਤੇ ਸ਼ਲੋਕਾ ਦੀ ਸਗਾਈ ਗੋਆ 'ਚ ਹੋਈ, ਜਿਸ 'ਚ ਮੁਕੇਸ਼ ਅੰਬਾਨੀ, ਨੀਤਾ ਅੰਬਾਨੀ, ਉਨ੍ਹਾਂ ਦੀ ਮਾਂ ਕੋਕੀਲਾਬੇਨ ਅਤੇ ਪਰਿਵਾਰ ਦੇ ਹੋਰ ਨਜ਼ਦੀਕੀ ਮੈਂਬਰ ਸ਼ਾਮਲ ਸਨ। ਤਸਵੀਰਾਂ 'ਚ ਇਹ ਦੇਖਿਆ ਜਾ ਸਕਦਾ ਹੈ ਕਿ ਸੈਰੇਮਨੀ ਸਮੁੰਦਰ ਦੇ ਕਿਨਾਰੇ ਰੱਖੀ ਗਈ ਸੀ। 
ਆਕਾਸ਼ ਦੀ ਮਾਂ ਨੀਤਾ ਅੰਬਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨੀਤਾ ਨੇ ਕਿਹਾ ਕਿ ਮੁਕੇਸ਼ ਅਤੇ ਮੈਂ ਆਪਣੇ ਬੱਚਿਆਂ ਨੂੰ ਮਜ਼ਬੂਤ ਆਧਾਰ ਅਤੇ ਉਡਣ ਲਈ ਵੱਡੇ ਪੰਖ ਦਿੱਤੇ ਹਨ। ਉਨ੍ਹਾਂ ਨੂੰ ਆਪਣੇ ਫੈਸਲੇ ਲੈਣ ਦੀ ਆਜ਼ਾਦੀ ਹੈ। 

PunjabKesari
ਸ਼ਲੋਕਾ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਮੈਂ ਸ਼ਲੋਕਾ ਨੂੰ ਉਦੋਂ ਤੋਂ ਜਾਣਦੀ ਹਾਂ ਜਦੋਂ ਉਹ 4 ਸਾਲ ਦੀ ਸੀ। ਅਸੀਂ ਆਪਣੇ ਘਰ ਅਤੇ ਦਿਨ 'ਚ ਉਸ ਦੇ ਸਵਾਗਤ ਨੂੰ ਉਤਸ਼ਾਹਿਤ ਹਾਂ। ਇਸੀ ਸਾਲ ਆਕਾਸ਼ ਅਤੇ ਸ਼ਲੋਕਾ ਦਾ ਵਿਆਹ ਹੋਵੇਗਾ ਪਰ ਤਾਰੀਕ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਹੋਈ ਹੈ।


Related News