ਗੌਤਮ ਅਡਾਨੀ ਨੂੰ ਪਛਾੜ ਮੁਕੇਸ਼ ਅੰਬਾਨੀ ਫਿਰ ਬਣੇ ਸਭ ਤੋਂ ਅਮੀਰ ਭਾਰਤੀ, ਜਾਣੋ ਕੌਣ ਹੋਇਆ ਲਿਸਟ ''ਚੋਂ ਬਾਹਰ

10/11/2023 5:56:41 AM

ਬਿਜ਼ਨੈੱਸ ਡੈਸਕ : ਹੁਰੁਨ ਇੰਡੀਆ (Hurun India) ਨੇ ਮੰਗਲਵਾਰ ਦੇਸ਼ ਦੇ ਅਮੀਰਾਂ ਦੀ ਲਿਸਟ ਜਾਰੀ ਕੀਤੀ, ਜਿਸ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕ ਵਾਰ ਫਿਰ ਪਹਿਲੇ ਨੰਬਰ 'ਤੇ ਪਹੁੰਚ ਗਏ ਹਨ। ਪਿਛਲੇ ਸਾਲ ਯਾਨੀ 2022 'ਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇਸ ਲਿਸਟ 'ਚ ਪਹਿਲੇ ਨੰਬਰ 'ਤੇ ਸਨ ਪਰ ਇਸ ਸਾਲ ਅੰਬਾਨੀ ਉਨ੍ਹਾਂ ਤੋਂ ਅੱਗੇ ਨਿਕਲ ਗਏ। ਅੰਬਾਨੀ ਦੀ ਕੁਲ ਜਾਇਦਾਦ ਅਡਾਨੀ ਨਾਲੋਂ 3.3 ਲੱਖ ਕਰੋੜ ਰੁਪਏ ਵੱਧ ਹੈ। ਇਸ ਦੌਰਾਨ ਉਨ੍ਹਾਂ ਦੀ ਦੌਲਤ 5 ਗੁਣਾ ਵਧੀ ਹੈ, ਜਦਕਿ ਅੰਬਾਨੀ ਦੀ ਸੰਪਤੀ 2.1 ਗੁਣਾ ਵਧੀ ਹੈ। ਸਾਇਰਸ ਪੂਨਾਵਾਲਾ ਇਸ ਲਿਸਟ 'ਚ ਤੀਜੇ ਸਥਾਨ 'ਤੇ ਬਰਕਰਾਰ ਹਨ, ਜਦਕਿ HCL ਟੈਕ ਦੇ ਸ਼ਿਵ ਨਾਦਰ ਚੌਥੇ ਸਥਾਨ 'ਤੇ ਹਨ।

ਇਹ ਵੀ ਪੜ੍ਹੋ : ਇਜ਼ਰਾਈਲ: ਚਸ਼ਮਦੀਦ ਨੇ ਬਿਆਨ ਕੀਤਾ ਸੰਗੀਤ ਸਮਾਰੋਹ 'ਤੇ ਹੋਏ ਹਮਲੇ ਦਾ ਦਰਦ, ਚਾਰੋਂ ਪਾਸਿਓਂ ਚੱਲੀਆਂ ਗੋਲ਼ੀਆਂ

ਹੁਰੁਨ ਇੰਡੀਆ ਮੁਤਾਬਕ ਪਿਛਲੇ ਇਕ ਸਾਲ ਵਿੱਚ ਪੂਨਾਵਾਲਾ ਐਂਚ ਫੈਮਿਲੀ ਦੀ ਕੁਲ ਜਾਇਦਾਦ ਵਿੱਚ ਸਭ ਤੋਂ ਵੱਧ 73,100 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਨਾਦਰ ਦੀ ਕੁਲ ਜਾਇਦਾਦ 23 ਫ਼ੀਸਦੀ ਦੀ ਦਰ ਨਾਲ ਵਧੀ ਹੈ। ਚੋਟੀ ਦੇ 10 ਅਮੀਰਾਂ 'ਚੋਂ ਸਿਰਫ 2 ਨੇ ਆਪਣੀ ਜਾਇਦਾਦ ਵਿੱਚ ਗਿਰਾਵਟ ਦੇਖੀ। ਇਸ ਦੌਰਾਨ ਅਡਾਨੀ ਦੀ ਸੰਪਤੀ 'ਚ 57 ਫ਼ੀਸਦੀ ਅਤੇ ਰਾਧਾਕਿਸ਼ਨ ਦਾਮਾਨੀ ਦੀ ਜਾਇਦਾਦ 'ਚ 18 ਫ਼ੀਸਦੀ ਦੀ ਗਿਰਾਵਟ ਆਈ। ਇਸ ਲਿਸਟ 'ਚ ਜ਼ੇਪਟੋ ਦੇ ਸੰਸਥਾਪਕ 20 ਸਾਲਾ ਕੈਵਲਯ ਵੋਹਰਾ ਸਭ ਤੋਂ ਘੱਟ ਉਮਰ ਦੇ ਅਮੀਰ ਵਿਅਕਤੀ ਹਨ, ਜਦਕਿ ਬਾਈਜੂ ਦੇ ਸੰਸਥਾਪਕ ਬਾਈਜੂ ਰਵਿੰਦਰਨ ਚੋਟੀ ਦੇ ਅਮੀਰ ਲੋਕਾਂ ਦੀ ਲਿਸਟ 'ਚੋਂ ਬਾਹਰ ਹੋ ਗਏ ਹਨ।

ਇਹ ਵੀ ਪੜ੍ਹੋ : RBI ਦੀ ਵੱਡੀ ਕਾਰਵਾਈ, ਲੱਖਾਂ ਬੈਂਕ ਗਾਹਕਾਂ 'ਤੇ ਪਵੇਗਾ ਸਿੱਧਾ ਅਸਰ, ਜਾਣੋ ਕੀ ਹੈ ਪੂਰਾ ਮਾਮਲਾ?

ਲਿਸਟ 'ਚ ਸਭ ਤੋਂ ਵੱਧ 133 ਅਮੀਰ ਲੋਕ ਫਾਰਮਾ ਸੈਕਟਰ ਨਾਲ ਸਬੰਧਤ ਹਨ। ਕੈਮੀਕਲਜ਼ ਅਤੇ ਪੈਟਰੋਕੈਮੀਕਲ ਸੈਕਟਰ ਦੇ 109 ਅਮੀਰਾਂ ਅਤੇ ਉਦਯੋਗਿਕ ਉਤਪਾਦ ਖੇਤਰ ਦੇ 96 ਅਮੀਰਾਂ ਨੂੰ ਇਸ ਸੂਚੀ ਵਿੱਚ ਥਾਂ ਮਿਲੀ ਹੈ। ਜ਼ੋਹੋ ਦੀ ਰਾਧਾ ਵੇਂਬੂ ਨੇ ਨਿਆਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਨੂੰ ਪਛਾੜ ਕੇ ਸਭ ਤੋਂ ਰਈਸ ਸੈਲਫ ਮੇਡ ਵੂਮੈਨ ਦਾ ਦਰਜਾ ਹਾਸਲ ਕਰ ਲਿਆ ਹੈ। ਇਸ ਦੌਰਾਨ ਕਨਫਲੂਐਂਟ (Confluent) ਦੀ 38 ਸਾਲਾ ਫਾਊਂਡਰ ਨੇਹਾ ਨਾਰਖੇੜੇ ਇਸ ਲਿਸਟ ਵਿੱਚ ਸਭ ਤੋਂ ਘੱਟ ਉਮਰ ਦੀ ਸੈਲਫ ਮੇਡ ਵੂਮੈਨ ਹੈ। ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦੇ ਐਕਸ 'ਤੇ ਸਭ ਤੋਂ ਵੱਧ 1.26 ਕਰੋੜ ਫਾਲੋਅਰਜ਼ ਹਨ। ਉਨ੍ਹਾਂ ਤੋਂ ਬਾਅਦ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਦਾ ਨੰਬਰ ਹੈ। ਮਹਿੰਦਰਾ ਦੇ ਫਾਲੋਅਰਜ਼ ਦੀ ਗਿਣਤੀ 1.08 ਕਰੋੜ ਹੈ। ਲਿਸਟ ਵਿੱਚ ਸ਼ਾਮਲ ਅਮੀਰਾਂ ਦੀ ਔਸਤ ਦੌਲਤ ਵਿੱਚ 9.3 ਫ਼ੀਸਦੀ ਦੀ ਕਮੀ ਆਈ ਹੈ ਪਰ ਕੁਲ ਦੌਲਤ ਵਿੱਚ 8.5 ਫ਼ੀਸਦੀ ਦਾ ਵਾਧਾ ਹੋਇਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News