ਕਿਸਾਨ ਅੱਜ ਕਰਨਗੇ ਅੰਬਾਨੀ ਦੇ ਘਰ ਦਾ ਘਿਰਾਓ, ਕਿਹਾ- ਜਿੱਥੇ ਰੋਕਿਆ ਉੱਥੇ ਹੀ ਲਾ ਲਵਾਂਗੇ ਡੇਰੇ

12/22/2020 9:49:23 AM

ਨਵੀਂ ਦਿੱਲੀ- ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੀ ਅਗਵਾਈ 'ਚ ਕਿਸਾਨ ਅੱਜ ਯਾਨੀ ਮੰਗਲਵਾਰ ਨੂੰ ਮੁੰਬਈ 'ਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਘਿਰਾਓ ਕਰਨਗੇ। ਨਾਲ ਹੀ ਕਿਸਾਨ ਉਨ੍ਹਾਂ ਤੋਂ ਖੇਤੀਬਾੜੀ 'ਚ ਕਾਰਪੋਰੇਟ ਦੀ ਜ਼ਰੂਰਤ ਤੋਂ ਜ਼ਿਆਦਾ ਦਖ਼ਲ ਨੂੰ ਰੋਕਣ ਦੀ ਅਪੀਲ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਅੰਦੋਲਨ ਕਰ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਜਾਵੇਗਾ। ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਪ੍ਰਧਾਨ ਵੀ.ਐੱਮ. ਸਿੰਘ ਨੇ ਸੋਮਵਾਰ ਨੂੰ ਯੂ.ਪੀ. ਗੇਟ 'ਤੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਸੀ ਕਿ ਮੁੰਬਈ 'ਚ ਉਨ੍ਹਾਂ ਦੇ ਸਾਥੀ ਕਿਸਾਨ ਆਗੂ ਰਾਜੂ ਸ਼ੇਟੀ ਨੇ ਘਿਰਾਓ ਦਾ ਇਹ ਪ੍ਰੋਗਰਾਮ ਤੈਅ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਮੁਕੇਸ਼ ਅੰਬਾਨੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਉਨ੍ਹਾਂ ਨੂੰ ਕਿਸਾਨਾਂ ਦੀਆਂ ਪਰੇਸ਼ਾਨੀਆਂ ਤੋਂ ਜਾਣੂੰ ਕਰਵਾਇਆ ਜਾ ਸਕੇ। ਵੀ.ਐੱਮ. ਸਿੰਘ ਨੇ ਦੱਸਿਆ ਕਿ ਕਿਸਾਨ ਮੁਕੇਸ਼ ਅੰਬਾਨੀ ਤੋਂ ਇਹ ਅਪੀਲ ਕਰਨਗੇ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਨਹੀਂ ਹਨ, ਲਿਹਾਜਾ ਕਾਰਪੋਰੇਟ ਆਪਣਾ ਕਦਮ ਪਿੱਛੇ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਕਿਸਾਨ ਉਨ੍ਹਾਂ ਤੋਂ ਇਹ ਵੀ ਅਪੀਲ ਕਰਨਗੇ ਕਿ ਉਹ ਸਰਕਾਰ ਨੂੰ ਕਹਿਣ ਕਿ ਉਨ੍ਹਾਂ ਨੂੰ ਇਹ ਕਾਨੂੰਨ ਨਹੀਂ ਚਾਹੀਦੇ ਅਤੇ ਕਿਸਾਨਾਂ ਦੀ ਗੱਲ ਮੰਨ ਲੈਣ।

ਇਹ ਵੀ ਪੜ੍ਹੋ : ਸਰਕਾਰ ਦੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ, ਕੇਂਦਰ ਨੂੰ ਪੇਸ਼ ਕਰਨਾ ਹੋਵੇਗਾ ਠੋਸ ਹੱਲ : ਕਿਸਾਨ ਆਗੂ

ਵੀ.ਐੱਮ. ਸਿੰਘ ਨੇ ਕਿਸਾਨਾਂ ਨੂੰ ਜਗ੍ਹਾ-ਜਗ੍ਹਾ ਰੋਕਣ 'ਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਆਪਣਾ ਦਰਦ ਲੈ ਕੇ ਕਿਸਾਨ ਇੱਥੇ ਆ ਰਹੇ ਹਨ, ਉਨ੍ਹਾਂ ਨੂੰ ਨਾ ਰੋਕਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਕਿਸਾਨ 400-400 ਕਿਲੋਮੀਟਰ ਤੋਂ ਇੱਥੇ ਆ ਰਹੇ ਹਨ। ਉਨ੍ਹਾਂ ਨੂੰ ਹਰ ਜਗ੍ਹਾ ਰੋਕਿਆ ਜਾ ਰਿਹਾ ਹੈ। ਕਿਸਾਨ ਸ਼ਾਂਤੀਪੂਰਨ ਢੰਗ ਨਾਲ ਅੰਦੋਲਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਸਾਨਾਂ ਨੂੰ ਰੋਕਿਆ ਜਾਵੇਗਾ, ਉਸ ਜਗ੍ਹਾ ਨੂੰ ਗਾਜੀਪੁਰ ਬਣਾ ਦਿੱਤਾ ਜਾਵੇਗਾ। ਗਾਜੀਪੁਰ ਸਰਹੱਦ ਦੀ ਤਰ੍ਹਾਂ ਉੱਥੇ ਹੀ ਲੰਗਰ ਚੱਲੇਗਾ, ਉੱਥੇ ਹੀ ਕਿਸਾਨਾਂ ਦਾ ਡੇਰਾ ਰਹੇਗਾ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਹੁਣ ਤੱਕ 33 ਕਿਸਾਨਾਂ ਦੀ ਮੌਤ, ਫਿਰ ਵੀ ਪੀ. ਐੱਮ. ਮੋਦੀ ਚੁੱਪ ਕਿਉਂ?

ਨੋਟ : ਕੀ ਅੰਬਾਨੀ ਦੇ ਘਰ ਦਾ ਘਿਰਾਓ ਕਰ ਸਕਣਗੇ ਕਿਸਾਨ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News