ਅਜਬ-ਗਜ਼ਬ : ‘ਮੂਛੇਂ ਹੋਂ ਤੋ ਹੋਮਗਾਰਡ ਕੇ ਇਸ ਜਵਾਨ ਜੈਸੀ’, ਪ੍ਰਤੀ ਮਹੀਨਾ ਲੈਂਦੈ 1060 ਰੁਪਏ ਮੁੱਛ-ਭੱਤਾ

02/07/2023 11:23:07 PM

ਬਾਰਾਬੰਕੀ (ਏਜੰਸੀ)-ਉੱਤਰ ਪ੍ਰਦੇਸ਼ ਦੇ ਬਾਰਾਬੰਕੀ ’ਚ ਤਾਇਨਾਤ ਹੋਮਗਾਰਡ ਦੇ ਜਵਾਨ ਦੀਆਂ ਸ਼ੌਕ ’ਚ ਵਧਾਈਆਂ ਮੁੱਛਾਂ ਉਸ ਦੀ ਸ਼ਾਨ ਬਣ ਗਈਆਂ ਹਨ। ਉਸ ਦੀਆਂ ਮੁੱਛਾਂ ਨੂੰ ਲੋਕ ਤਾਂ ਪਸੰਦ ਕਰਦੇ ਹੀ ਹਨ, ਉਸ ਦੇ ਮੁਰੀਦ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਹਨ। ਮੁੱਖ ਮੰਤਰੀ ਵੱਲੋਂ ਹਰ ਮਹੀਨੇ ਇਸ ਹੋਮਗਾਰਡ ਦੇ ਜਵਾਨ ਨੂੰ ‘ਮੁੱਛ-ਭੱਤਾ’ ਵੀ ਦਿੱਤਾ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਮਾਂ ਦਾ ਕਲੇਜਾ ਬਣਿਆ ਪੱਥਰ, 3 ਦਿਨਾ ਬੱਚੀ ਜਿਊਂਦੀ ਜ਼ਮੀਨ ’ਚ ਦੱਬੀ

ਹੋਮਗਾਰਡ ਪ੍ਰੇਮ ਸਿੰਘ ਪਿਛਲੇ ਲੱਗਭਗ 42 ਸਾਲਾਂ ਤੋਂ ਆਪਣੀਆਂ ਮੁੱਛਾਂ ਨੂੰ ਤਾਅ ਦਿੰਦੇ ਆ ਰਹੇ ਹਨ। ਵਿਭਾਗ ਵੀ ਪ੍ਰੇਮ ਸਿੰਘ ਨੂੰ ਆਪਣੀਆਂ ਮੁੱਛਾਂ ਨੂੰ ਕੁੰਢੀਆਂ ਅਤੇ ਕੜਕ ਰੱਖਣ ਲਈ ਹਰ ਮਹੀਨੇ ਭੱਤਾ ਦਿੰਦਾ ਹੈ। ਸਾਲ 2019 ਤੋਂ ਪ੍ਰੇਮ ਸਿੰਘ ਆਪਣੀਆਂ ਤਾਅ ਵਾਲੀਆਂ ਮੁੱਛਾਂ ਦੀ ਦੇਖਭਾਲ ਲਈ ਵਿਭਾਗ ਅਤੇ ਸਰਕਾਰ ਤੋਂ 1060 ਰੁਪਏ ਭੱਤਾ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦੇ ਪਿਤਾ ਅਤੇ ਦਾਦਾ ਨੂੰ ਵੀ ਅਜਿਹੀਆਂ ਮੁੱਛਾਂ ਰੱਖਣ ਦਾ ਸ਼ੌਕ ਸੀ।

ਇਹ ਖ਼ਬਰ ਵੀ ਪੜ੍ਹੋ : ਖ਼ਾਕੀ ਮੁੜ ਸ਼ਰਮਸਾਰ, ਚਿੱਟਾ ਪੀਂਦਾ ਪੁਲਸ ਮੁਲਾਜ਼ਮ ਪਿੰਡ ਵਾਸੀਆਂ ਨੇ ਕੀਤਾ ਕਾਬੂ

 


Manoj

Content Editor

Related News