ਦਿੱਲੀ ''ਚ ਹੋਈ ਵੱਡੀ ਵਾਰਦਾਤ, MTNL ''ਚੋਂ ਰਿਟਾਇਰ ਮੁਲਾਜ਼ਮ ਦਾ ਘਰ ''ਚ ਵੜ ਚਾਕੂ ਮਾਰ ਕੇ ਕੀਤਾ ਗਿਆ ਕਤਲ

Sunday, Aug 04, 2024 - 04:12 AM (IST)

ਨਵੀਂ ਦਿੱਲੀ (ਭਾਸ਼ਾ)- ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ.ਟੀ.ਐੱਨ.ਐੱਲ.) ਤੋਂ ਮਕੈਨਿਕ ਵਜੋਂ ਸੇਵਾਮੁਕਤ ਹੋਏ 72 ਸਾਲ ਦੇ ਇਕ ਵਿਅਕਤੀ ਦਾ ਸ਼ਨੀਵਾਰ ਸਵੇਰੇ ਪੂਰਬੀ ਦਿੱਲੀ ਦੇ ਨਿਊ ਅਸ਼ੋਕ ਨਗਰ ਇਲਾਕੇ ’ਚ ਉਸ ਦੇ ਘਰ ’ਚ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।

ਪੁਲਸ ਦੇ ਡਿਪਟੀ ਕਮਿਸ਼ਨਰ (ਪੂਰਬੀ) ਅਪੂਰਵ ਗੁਪਤਾ ਨੇ ਦੱਸਿਆ ਕਿ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਸ ਕੰਟਰੋਲ ਰੂਮ ਨੂੰ ਫ਼ੋਨ ਕਰ ਕੇ ਸੂਚਨਾ ਦਿੱਤੀ ਕਿ ਕਿਸੇ ਨੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਹੈ।

ਸੂਚਨਾ ਮਿਲਣ ’ਤੇ ਸਥਾਨਕ ਪੁਲਸ ਨਿਊ ਅਸ਼ੋਕ ਨਗਰ ਸਥਿਤ ਮਕਾਨ ਨੰਬਰ ਸੀ-2/33 ਵਿਖੇ ਪੁੱਜੀ। ਬੇਟੇ ਨੇ ਖੁਲਾਸਾ ਕੀਤਾ ਕਿ ਉਸ ਨੇ ਘਟਨਾ ਦੇ ਤੁਰੰਤ ਬਾਅਦ 2 ਵਿਅਕਤੀਆਂ ਨੂੰ ਘਰੋਂ ਨਿਕਲਦੇ ਵੇਖਿਆ ਸੀ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਲੋਕ ਕੌਣ ਸਨ।

ਇਹ ਵੀ ਪੜ੍ਹੋ- UPSC ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਡਿਪਰੈਸ਼ਨ 'ਚ ਆ ਕੇ ਚੁੱਕਿਆ ਖ਼ੌਫ਼ਨਾਕ ਕਦਮ, PG 'ਚ ਲਿਆ ਫਾਹਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News