ਏਸ਼ੀਆ ਦੀ ਸਭ ਤੋਂ ਵੱਡੀ ਝੀਲ ਦੀ ਵਿਗੜਦੀ ਸਥਿਤੀ ਨੂੰ ਲੈ ਕੇ NGT ਦਾ ਕੇਂਦਰ ਨੂੰ ਨੋਟਿਸ

Monday, Jul 27, 2026 - 01:59 PM (IST)

ਏਸ਼ੀਆ ਦੀ ਸਭ ਤੋਂ ਵੱਡੀ ਝੀਲ ਦੀ ਵਿਗੜਦੀ ਸਥਿਤੀ ਨੂੰ ਲੈ ਕੇ NGT ਦਾ ਕੇਂਦਰ ਨੂੰ ਨੋਟਿਸ

ਨਵੀਂ ਦਿੱਲੀ (ਏਜੰਸੀ)- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਬਿਹਾਰ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਆਕਸਬੋ ਝੀਲ (oxbow lake) ਦੀ ਵਿਗੜਦੀ ਵਾਤਾਵਰਣਕ ਸਥਿਤੀ ਦੇ ਮਾਮਲੇ ’ਚ ਕੇਂਦਰ ਅਤੇ ਹੋਰ ਸਬੰਧਤ ਧਿਰਾਂ ਤੋਂ ਜਵਾਬ ਮੰਗਿਆ ਹੈ। ਆਕਸਬੋ ਝੀਲ ਨਦੀ ਦੇ ਚੌੜੇ ਮੋੜ ਦੇ ਮੁੱਖ ਧਾਰਾ ਤੋਂ ਕੱਟੇ ਜਾਣ ਨਾਲ ਬਣਨ ਵਾਲਾ ‘ਯੂ’ ਆਕਾਰ ਦਾ ਇਕ ਜਲ ਭੰਡਾਰ ਹੁੰਦਾ ਹੈ। ਐੱਨ. ਜੀ. ਟੀ. ਉਸ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ, ਜਿਸ ’ਚ ਉਸ ਨੇ ਮੀਡੀਆ ’ਚ ਪ੍ਰਕਾਸ਼ਿਤ ਇਕ ਖਬਰ ਦਾ ਖੁਦ ਨੋਟਿਸ ਲਿਆ ਸੀ।

ਖਬਰ ’ਚ ਬਿਹਾਰ ਦੇ ਬੇਗੂਸਰਾਏ ਤੋਂ ਲਗਭਗ 20 ਕਿਲੋਮੀਟਰ ਉੱਤਰ ਸਥਿਤ ਚੇਰੀਆ ਬਰੀਆਰਪੁਰ ਦੀ ਕੰਵਰ ਝੀਲ ਦੀ ਵਿਗੜਦੀ ਵਾਤਾਵਰਣਕ ਸਥਿਤੀ ਦਾ ਜ਼ਿਕਰ ਕੀਤਾ ਗਿਆ ਸੀ। ਜਲ ਖੇਤਰ ਦੇ ਸੁੰਗੜਨ ਅਤੇ ਵਾਤਾਵਰਣ ਕਾਰਨ ਹੋਏ ਖੋਰੇ ਕਾਰਨ ਝੀਲ ’ਚ ਮੱਛੀਆਂ ਦੀ ਗਿਣਤੀ ਅਤੇ ਜੈਵ ਵਿਭਿੰਨਤਾ ’ਚ ਜ਼ਿਕਰਯੋਗ ਗਿਰਾਵਟ ਆਈ ਹੈ ਅਤੇ ਕਈ ਦੇਸੀ ਮੱਛੀਆਂ ਦੀਆਂ ਪ੍ਰਜਾਤੀਆਂ ਘਟ ਗਈਆਂ ਹਨ ਜਾਂ ਸਿੱਲ੍ਹੀ ਜ਼ਮੀਨ ਦੇ ਕੁਝ ਹਿੱਸਿਆਂ ਤੋਂ ਅਲੋਪ ਹੋ ਗਈਆਂ ਹਨ।

ਬੈਂਚ ਨੇ ਕਿਹਾ ਕਿ ਕਿਸੇ ਸਮੇਂ ਲੱਗਭਗ 63 ਵਰਗ ਕਿਲੋਮੀਟਰ ਖੇਤਰ ’ਚ ਫੈਲੀ ਇਹ ਝੀਲ ਪਾਣੀ ਦੇ ਪੱਧਰ ’ਚ ਗਿਰਾਵਟ ਅਤੇ ਅਣਅਧਿਕਾਰਤ ਕਬਜ਼ਿਆਂ ਕਰ ਕੇ ਹੌਲੀ-ਹੌਲੀ ਕਈ ਛੋਟੇ ਜਲ ਭੰਡਾਰਾਂ ’ਚ ਵੰਡਦੀ ਚਲੀ ਗਈ ਹੈ। ਬੈਂਚ ਨੇ ਕਿਹਾ ਕਿ ਕੰਵਰ ਝੀਲ ਦਾ ਨਿਰਮਾਣ ਬੂੜ੍ਹੀ ਗੰਡਕ ਨਦੀ ਦੇ ਘੁੰਮਾਅਦਾਰ ਵਹਾਅ ਕਰ ਕੇ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News