MSP ਨੂੰ ਲੈ ਕੇ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ- ਕਮੇਟੀ ਲਈ SKM ਵੱਲੋਂ ਕੋਈ ਨਾਂ ਨਹੀਂ ਆਇਆ
Saturday, Jul 02, 2022 - 12:51 AM (IST)
ਨੈਸ਼ਨਲ ਡੈਸਕ : ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਲਈ ਕਮੇਟੀ ਦੇ ਗਠਨ ਦੀ ਪ੍ਰਕਿਰਿਆ 'ਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਜੇ ਤੱਕ ਕੋਈ ਨਾਂ ਨਹੀਂ ਆਇਆ। ਇਸੇ ਲਈ ਇਹ ਅੜਿੱਕਾ ਹੈ। ਦੇਸ਼ 'ਚ ਫਸਲਾਂ ਦੀ ਬੰਪਰ ਪੈਦਾਵਾਰ ਹੋ ਰਹੀ ਹੈ, ਜਿਸ ਨੂੰ ਖਰੀਦ ਕੇ ਸਰਕਾਰ ਕਿਸਾਨਾਂ ਨੂੰ ਲਗਾਤਾਰ ਮੁਨਾਫਾ ਦੇ ਰਹੀ ਹੈ।
10 ਸਾਲ ਤੱਕ ਚੱਲੀ ਯੂ.ਪੀ.ਏ. ਸਰਕਾਰ ਦੌਰਾਨ ਸਵਾਮੀਨਾਥਨ ਕਮੇਟੀ ਨੇ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦੀ ਸਿਫ਼ਾਰਸ਼ ਕੀਤੀ ਸੀ ਪਰ ਕਾਂਗਰਸ ਨੇ ਇਸ ਨੂੰ ਦਬਾ ਕੇ ਰੱਖਿਆ। ਹੁਣ ਸਰਕਾਰ ਨੇ ਸਾਉਣੀ ਦੀਆਂ 14 ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਵਧਾ ਕੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਖੇਤੀਬਾੜੀ ਖੇਤਰ ਵਿੱਚ ਨਿਵੇਸ਼ ਵਧਾਉਣ ਲਈ ਇਕ ਲੱਖ ਕਰੋੜ ਰੁਪਏ ਦਾ ਬੁਨਿਆਦੀ ਢਾਂਚਾ ਫੰਡ ਬਣਾਇਆ ਗਿਆ ਹੈ।
ਖ਼ਬਰ ਇਹ ਵੀ : 300 ਯੂਨਿਟ ਫ੍ਰੀ ਮਿਲੇਗੀ ਬਿਜਲੀ, ਉਥੇ ਸਾਬਕਾ CM ਚੰਨੀ ਦੇ ਭਾਣਜੇ ਨੂੰ ਮਿਲੀ ਰਾਹਤ, ਪੜ੍ਹੋ TOP 10
ਕੇਂਦਰ ਸਰਕਾਰ ਦੇ ਯਤਨਾਂ ਨਾਲ ਕਿਸਾਨ ਹੁਣ ਜੈਵਿਕ ਖੇਤੀ ਤੇ ਖੇਤੀ ਵਿਭਿੰਨਤਾ ਵਿੱਚ ਲਗਾਤਾਰ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਲ ਕੀਤਾ ਜਾਵੇਗਾ। ਇਹ ਵਿਚਾਰ ਕਰਨਾਲ (ਹਰਿਆਣਾ) ਵਿਖੇ ਖੇਤੀਬਾੜੀ ਮੰਤਰੀ ਨੇ ਨੈਸ਼ਨਲ ਡੇਅਰੀ ਰਿਸਰਚ ਫੈਸਟੀਵਲ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।
ਇਹ ਵੀ ਪੜ੍ਹੋ : ਮਾਨਸਾ : ਪਤੀ-ਪਤਨੀ ਨੇ ਬੱਚੇ ਸਮੇਤ ਚੁੱਕਿਆ ਖੌਫਨਾਕ ਕਦਮ, ਨਹਿਰ 'ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ