...ਜਦੋਂ ਧੋਨੀ ਦੇ ਵਾਲਾਂ ਦੇ ਮੁਰੀਦ ਹੋ ਗਏ ਸਨ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ

05/16/2020 1:58:17 PM

ਸਪੋਰਟਸ ਡੈਸਕ—  ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 23 ਦਸੰਬਰ 2004 ਨੂੰ ਬੰਗਲਾਦੇਸ਼ ਖਿਲਾਫ ਵਨ- ਡੇ ਅੰਤਰਰਾਸ਼ਟਰੀ ਤੋਂ ਸ਼ੁਰੂਆਤ ਕੀਤੀ ਸੀ। ਧੋਨੀ ਕ੍ਰਿਕਟ ਕਰੀਅਰ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ ’ਚ ਸ਼ਾਮਲ ਹਨ ਅਤੇ ਬਤੌਰ ਕਪਤਾਨ ਕਈ ਰਿਕਾਰਡ ਬਣਾਏ ਅਤੇ ਕਈ ਤੋੜੇ ਵੀ ਹਨ। ਆਓ ਜਾਣਦੇ ਹਾਂ ਰੇਲਵੇ ’ਚ ਨੌਕਰੀ ਕਰਦੇ- ਕਰਦੇ ਕਿਵੇਂ ਹੋਈ ਇੰਡੀਆ ਟੀਮ ’ਚ ਧੋਨੀ ਦੀ ਸਿਲੈਕਸ਼ਨ- PunjabKesari

ਮਹਿੰਦਰ ਸਿੰਘ ਧੋਨੀ ਪਹਿਲੀ ਵਾਰ ਕਦੋਂ ਬਣੇ ਸਨ ਵਿਕਟਕੀਪਰ
ਰਾਂਚੀ ਦੇ ਜਵਾਹਰ ਸਕੂਲ ’ਚ ਧੋਨੀ ਦੀ ਪੜਾਈ ਹੋਈ ਅਤੇ ਇਸੇ ਸਕੂਲ ’ਚ ਸਭ ਤੋਂ ਪਹਿਲਾਂ ਧੋਨੀ ਨੇ ਕ੍ਰਿਕਟ ਦਾ ਬੱਲਾ ਵੀ ਫੜਿਆ ਸੀ। ਸੰਨ 1992 ’ਚ ਜਦੋਂ ਧੋਨੀ 6ਵੀਂ ਕਲਾਸ ’ਚ ਸਨ, ਤਦ ਉਨ੍ਹਾਂ ਦੇ ਸਕੂਲ ਨੂੰ ਇਕ ਵਿਕਟਕੀਪਰ ਦੀ ਜ਼ਰੂਰਤ ਸੀ। ਇਸ ਦੌਰਾਨ ਉਨ੍ਹਾਂ ਨੂੰ ਪਹਿਲੀ ਵਾਰ ਵਿਕਟਕੀਪਿੰਗ ਕਰਨ ਦਾ ਮੌਕਾ ਮਿਲਿਆ। ਜਦੋਂ ਸਕੂਲ ਦੇ ਦੋਸਤ ਪੜਾਈ ਤੋਂ ਬਾਅਦ ਸਮਾਂ ਬਚਣ ’ਤੇ ਖੇਡਦੇ ਸਨ ਤੱਦ ਉਹ ਕ੍ਰਿਕਟ ਤੋਂ ਸਮਾਂ ਮਿਲਣ ’ਤੇ ਪੜਾਈ ਕਰਦੇ ਸਨ। ਸਕੂਲ ਤੋਂ ਬਾਅਦ ਧੋਨੀ ਜ਼ਿਲ੍ਹਾ ਪੱਧਰ ਕਮਾਂਡੋ ਕ੍ਰਿਕਟ ਕਲੱਬ ਵਲੋਂ ਖੇਡਣ ਲੱਗੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸੈਂਟਰਲ ਕੋਲ ਫੀਲਡ ਲਿਮਟਿਡ ਦੀ ਟੀਮ ਵਲੋਂ ਵੀ ਕ੍ਰਿਕਟ ਖੇਡੀ ਅਤੇ ਹਰ ਜਗ੍ਹਾ ਆਪਣੀ ਖੇਡ ਨਾਲ ਲੋਕਾਂ ਦਾ ਦਿਲ ਜਿੱਤਦੇ ਚੱਲੇ ਗਏ। ਹਾਲਾਂਕਿ ਪਹਿਲੇਂ ਮੈਚ ’ਚ 23 ਦਸੰਬਰ 2004 ਨੂੰ ਉਹ ਬੰਗਲਾਦੇਸ਼ ਖਿਲਾਫ 0 ’ਤੇ ਆਊਟ ਹੋ ਗਏ ਸਨ।PunjabKesari

ਰੇਲਵੇ ’ਚ ਨੌਕਰੀ ਕਰ ਚੁੱਕੇ ਹਨ ਧੋਨੀ
ਧੋਨੀ ਬਿਹਾਰ ਰਣਜੀ ਟੀਮ ਲਈ ਖੇਡਦੇ ਸਨ ਅਤੇ ਇਸ ਦੌਰਾਨ ਰੇਲਵੇ ’ਚ ਬਤੌਰ ਟਿਕਟ ਕੁਲੈੱਕਟਰ ਉਨ੍ਹਾਂ ਦੀ ਨੌਕਰੀ ਲੱਗ ਗਈ। ਧੋਨੀ ਦੀ ਪਹਿਲੀ ਪੋਸਟਿੰਗ ਪੱਛਮੀ ਬੰਗਾਲ ਦੇ ਖੜਗਪੁਰ ’ਚ ਹੋਈ ਸੀ ਅਤੇ 2001 ਤੋਂ 2003 ਤਕ ਧੋਨੀ ਖੜਗਪੁਰ ਦੇ ਸਟੇਡੀਅਮ ’ਚ ਕ੍ਰਿਕਟ ਖੇਡਿਆ ਕਰਦੇ ਸਨ। ਦੋਸਤਾਂ ਮੁਤਾਬਕ ਈਮਾਨਦਾਰੀ ਨਾਲ ਆਪਣੀ ਨੌਕਰੀ ਕਰਨ ਵਾਲੇ ਧੋਨੀ ਜਿਨਾਂ ਡਿਊਟੀ ਦੇ ਦੌਰਾਨ ਲਗਨ ਨਾਲ ਕੰਮ ਕਰਦੇ ਸਨ, ਓਨਾ ਹੀ ਸਮਾਂ ਕ੍ਰਿਕਟ ਨੂੰ ਵੀ ਦਿੰਦੇ ਹੁੰਦੇ ਸਨ। ਧੋਨੀ ਉੱਥੇ ਰੇਲਵੇ ਦੀ ਟੀਮ ਲਈ ਵੀ ਖੇਡਦੇ ਹੁੰਦੇ ਸੀ।PunjabKesari

ਧੋਨੀ ਟੀਮ ਇੰਡੀਆ ’ਚ ਸਿਲੈਕਸ਼ਨ
ਸਾਲ 2003-2004 ’ਚ ਧੋਨੀ ਨੂੰ ਜ਼ਿੰਬਾਬਵੇ ਅਤੇ ਕੀਨੀਆਂ ਦੌਰੇ ਲਈ ਭਾਰਤੀ ‘ਏ‘ ਟੀਮ ’ਚ ਚੁਣਿਆ ਗਿਆ। ਜ਼ਿੰਬਾਬਵੇ ਖਿਲਾਫ ਉਨ੍ਹਾਂ ਨੇ ਵਿਕਟਕੀਪਰ ਦੇ ਤੌਰ ’ਤੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ 7 ਕੈਚ ਅਤੇ 4 ਸਟਪਿੰਗ ਕੀਤੀਆਂ। ਇਸ ਦੌਰੇ ’ਤੇ ਬੱਲੇਬਾਜ਼ੀ ਕਰਦੇ ਹੁਏ ਧੋਨੀ ਨੇ 7 ਮੈਚਾਂ ’ਚ 362 ਦੌੜਾਂ ਵੀ ਬਣਾਏ। ਧੋਨੀ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਸਮੇਂ ਦੇ ਟੀਮ ਇੰਡੀਆ ਦੇ ਕਪਤਾਨ ਸੌਰਵ ਗਾਂਗੁਲੀ ਨੇ ਉਨ੍ਹਾਂ ਨੂੰ ਟੀਮ ’ਚ ਲੈਣ ਦੀ ਸਲਾਹ ਦਿੱਤੀ। 2004 ’ਚ ਧੋਨੀ ਨੂੰ ਪਹਿਲੀ ਵਾਰ ਟੀਮ ਇੰਡੀਆ ’ਚ ਜਗ੍ਹਾ ਮਿਲੀ।PunjabKesari

ਜਦ ਪਰਵੇਜ਼ ਮੁਸ਼ੱਰਫ ਹੋ ਗਏ ਸਨ ਧੋਨੀ ਦੇ ਵਾਲਾਂ ਦੇ ਮੁਰੀਦ
ਧੋਨੀ ਦੇ ਲੰਬੇ ਵਾਲਾਂ ਤੋਂ ਲੈ ਕੇ ਛੋਟੇ ਵਾਲਾਂ ਤੱਕ ਕਈ ਅੰਦਾਜ਼ ’ਚ ਦਿੱਖਦੇ ਰਹੇ ਹਨ। ਮਾਹੀ ਦੀ ਲੁੱਕ ਹਮੇਸ਼ਾ ਚਰਚਾ ’ਚ ਰਹੀ, ਖੁਦ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੌਜਵਾਨ ਧੋਨੀ ਦੀ ਜੁਲਫਾਂ ਦੇ ਦੀਵਾਨੇ ਹੋ ਗਏ ਸਨ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ 2006 ’ਚ ਲਾਹੌਰ ’ਚ ਖੇਡੇ ਗਏ ਇਕ ਵਨ-ਡੇ ਮੁਕਾਬਲੇ ਦੇ ਦੌਰਾਨ ਧੋਨੀ ਦੀ 46 ਗੇਂਦਾਂ ’ਤੇ 72 ਦੌੜਾਂ ਦੀ ਪਾਰੀ ਤੋਂ ਬਾਅਦ ਕਿਹਾ ਸੀ- ਮੈਦਾਨ ’ਚ ਕਈ ਪਲੇਅਕਾਰਡ ਲੱਗੇ ਹੋਏ ਹਨ, ਜਿਸ ’ਚ ਧੋਨੀ ਨੂੰ ਹੇਅਰ ਕੱਟ ਦੀ ਸਲਾਹ ਦਿੱਤੀ ਗਈ, ਪਰ ਧੋਨੀ ਜੇਕਰ ਮੇਰੀ ਮੰਨੇ ਤਾਂ ਉਨ੍ਹਾਂ ਨੂੰ ਵਾਲ ਨਹੀਂ ਕੱਟਵਾਉਣੇ ਚਾਹੀਦੇ, ਇਨਾਂ ’ਚ ਉਹ ਬਹੁਤ ਚੰਗੇ ਲੱਗਦੇ ਹਨ।PunjabKesariਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ
ਭਾਰਤੀ ਟੀਮ ’ਚ ਧੋਨੀ ਨੂੰ ਮੌਕਾ ਤਾਂ ਮਿਲ ਗਿਆ ਪਰ ਉਹ ਪਹਿਲੇ ਮੈਚ ’ਚ ਹੀ ਜ਼ੀਰੋ ’ਤੇ ਆਊਟ ਹੋ ਗਏ ਅਤੇ ਇਸ ਤੋਂ ਬਾਅਦ ਵੀ ਕਈ ਮੈਚਾਂ ’ਚ ਧੋਨੀ ਦਾ ਬੱਲਾ ਨਹੀਂ ਚੱਲਿਆ। ਇਸ ਤੋਂ ਬਾਅਦ 2005 ’ਚ ਪਾਕਿਸਤਾਨ ਖਿਲਾਫ ਖੇਡੀ ਗਈ ਪਾਰੀ ਧੋਨੀ ਦੀ ਜ਼ਿੰਦਗੀ ਦਾ ਇਕ ਟਰਨਿੰਗ ਪੁਆਇੰਟ ਸਾਬਤ ਹੋਈ ਅਤੇ ਉਨ੍ਹਾਂ ਨੇ 123 ਗੇਂਦਾਂ ’ਤੇ 148 ਦੌੜਾਂ ਦੀ ਤੂਫਾਨੀ ਪਾਰੀ ਖੇਡਦੇ ਹੋਏ ਸਾਰਿਆਂ ਨੂੰ ਆਪਣਾ ਮੁਰੀਦ ਬਣਾ ਲਿਆ। ਇਸ ਦੇ ਕੁਝ ਦਿਨਾਂ ਬਾਅਦ ਹੀ ਧੋਨੀ ਨੇ ਸ਼੍ਰੀਲੰਕਾ ਖਿਲਾਫ ਵਨ-ਡੇ ਮੈਚ ’ਚ ਬੱਲੇਬਾਜੀ ਕਰਦੇ ਹੋਏ 183 ਦੌੜਾਂ ਦੀ ਪਾਰੀ ਖੇਡੀ ਜੋ ਕਿਸੇ ਵੀ ਵਿਕਟਕੀਪਰ ਬੱਲੇਬਾਜ਼ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਨਿਜੀ ਸਕੋਰ ਹੈ। ਇਸ ਤੋਂ ਬਾਅਦ ਵਨ ਡੇ ਮੈਚਾਂ ’ਚ ਉਨ੍ਹਾਂ ਨੂੰ ‘ਗੇਮ-ਚੇਂਜਰ‘ ਮੰਨਿਆ ਜਾਣ ਲੱਗਾ।


Davinder Singh

Content Editor

Related News