ਸੰਸਦ ਮੈਂਬਰ ਵੀ ਹਨ ਟਰੇਨ ''ਚ ਚੋਰੀ ਤੋਂ ਪਰੇਸ਼ਾਨ

Friday, Jan 05, 2018 - 04:22 PM (IST)

ਸੰਸਦ ਮੈਂਬਰ ਵੀ ਹਨ ਟਰੇਨ ''ਚ ਚੋਰੀ ਤੋਂ ਪਰੇਸ਼ਾਨ

ਨਵੀਂ ਦਿੱਲੀ— ਭਾਰਤੀ ਰੇਲ ਤੋਂ ਚੋਰੀ ਨਾਲ ਆਮ ਲੋਕਾਂ ਦੇ ਨਾਲ ਹੀ ਸੰਸਦ ਮੈਂਬਰ ਵੀ ਪਰੇਸ਼ਾਨ ਹਨ। ਰਾਜ ਸਭਾ 'ਚ ਸ਼ੁੱਕਰਵਾਰ ਨੂੰ ਪ੍ਰਸ਼ਨਕਾਲ ਦੌਰਾਨ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਝਰਨਾ ਦਾਸ ਵੈਘ ਅਤੇ ਬੀਜੂ ਜਨਤਾ ਦਲ ਦੀ ਸਰੋਜਿਨੀ ਹੇਮਬਰਮ ਨੇ ਟਰੇਨ 'ਤੇ ਯਾਤਰਾ ਦੌਰਾਨ ਉਨ੍ਹਾਂ ਦੇ ਸਾਮਾਨ ਚੋਰੀ ਹੋਣ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਟਰੇਨਾਂ 'ਚ ਸੁਰੱਖਿਆ ਬਾਰੇ ਜਾਣਨਾ ਚਾਹਿਆ। ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਰੇਲਵੇ 'ਚ ਸੁਰੱਖਿਆ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਕੋਲ ਹੈ ਅਤੇ ਸੁਰੱਖਿਆ ਜੀ.ਆਰ.ਪੀ. ਦੇ ਹਵਾਲੇ ਹੈ। ਆਰ.ਪੀ.ਐੱਫ. ਸਿਰਫ ਜੀ.ਆਰ.ਪੀ. ਨੂੰ ਮਦਦ ਦੇਣ ਦਾ ਕੰਮ ਕਰਦਾ ਹੈ। ਮੋਦੀ ਸਰਕਾਰ ਨੇ ਵੀ.ਆਈ.ਪੀ. ਸੰਸਕ੍ਰਿਤੀ ਖਤਮ ਕਰ ਦਿੱਤੀ ਹੈ, ਇਸ ਲਈ ਹੁਣ ਰੇਲਵੇ ਲਈ ਕੋਈ ਵੀ.ਆਈ.ਪੀ. ਨਹੀਂ ਹੈ। ਸਾਰਿਆਂ ਨਾਲ ਆਮ ਯਾਤਰੀ ਦੀ ਤਰ੍ਹਾਂ ਵਤੀਰਾ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਵੈਘ ਨੇ ਸਾਮਾਨ ਚੋਰੀ ਹੋਣ ਦਾ ਮਾਮਲਾ ਕੋਲਕਾਤਾ 'ਚ ਦਰਜ ਕਰਵਾਇਆ ਹੈ। ਉਸ ਰਾਜ ਦੀ ਕਾਨੂੰਨ ਵਿਵਸਥਾ ਖਰਾਬ ਹੈ। ਇਸ 'ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਗਏ ਅਤੇ ਜ਼ੋਰ-ਜ਼ੋਰ ਨਾਲ ਬੋਲਣ ਲੱਗੇ। ਇਸ ਦੌਰਾਨ ਗੋਇਲ ਨੇ ਕਿਹਾ ਕਿ ਉਹ ਰਾਜ ਸਰਕਾਰ ਨਾਲ ਚਰਚਾ 'ਤੇ ਵੈਘ ਦੇ ਮਾਮਲੇ ਦੀ ਤੁਰੰਤ ਜਾਂਚ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਵੈਘ ਨੇ ਕਿਹਾ ਕਿ ਦਿੱਲੀ ਤੋਂ ਕੋਲਕਾਤਾ ਜਾਣ ਦੌਰਾਨ ਰਾਜਧਾਨੀ ਐਕਸਪ੍ਰੈੱਸ ਦੇ ਏ.ਸੀ. ਫਰਸਟ ਕੋਚ ਤੋਂ ਉਨ੍ਹਾਂ ਦਾ ਪੂਰਾ ਸਾਮਾਨ ਚੋਰੀ ਹੋ ਗਿਆ ਸੀ ਅਤੇ ਹੁਣ ਤੱਕ ਕੁਝ ਪਤਾ ਨਹੀਂ ਲੱਗਾ ਹੈ। ਇਸ ਦੌਰਾਨ ਹੇਮਬਰਮ ਨੇ ਕਿਹਾ ਕਿ ਸ਼ਿਰਡੀ ਤੋਂ ਭੁਵਨੇਸ਼ਵਰ ਜਾਣ ਦੌਰਾਨ ਉਨ੍ਹਾਂ ਦਾ ਵੀ ਸਾਮਾਨ ਏ.ਸੀ. ਫਰਸਟ ਕੋਚ ਤੋਂ ਚੋਰੀ ਹੋ ਗਿਆ ਸੀ। ਹੁਣ ਤੱਕ ਕੁਝ ਅਤਾ-ਪਤਾ ਨਹੀਂ ਲੱਗਾ ਹੈ।
ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਹੇਮਬਰਮ ਨੂੰ ਆਪਣੀ ਥਾਂ 'ਤੇ ਬੈਠਣ ਲਈ ਕਿਹਾ ਤਾਂ ਕਿ ਮੰਤਰੀ ਜਵਾਬ ਦੇ ਸਕੇ ਪਰ ਹੇਮਬਰਮ ਬੋਲਦੀ ਰਹੀ, ਜਿਸ 'ਤੇ ਨਾਇਡੂ ਨੇ ਕਿਹਾ ਕਿ ਜੋ ਸਪੀਕਰ ਦੀ ਗੱਲ ਨਹੀਂ ਸੁਣਦੇ, ਉਨ੍ਹਾਂ ਦੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਜਾਵੇਗਾ ਅਤੇ ਸੰਸਦ ਮੈਂਬਰ ਨੂੰ ਆਪਣੇ ਪ੍ਰਸ਼ਨ ਦਾ ਜਵਾਬ ਨਹੀਂ ਮਿਲਿਆ?=। ਗੋਇਲ ਨੇ ਇਕ ਹੋਰ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਰੇਲਵੇ ਕੰਪਲੈਕਸ ਅਤੇ ਟਰੇਨਾਂ 'ਚ 20 ਲੱਖ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਪ੍ਰਸਤਾਵ ਹੈ। ਟਰੇਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਨਿਗਰਾਨੀ ਗਾਰਡ ਕੋਲ ਹੋਵੇਗੀ, ਜਦੋਂ ਕਿ ਰੇਲਵੇ ਸਟੇਸ਼ਨਾਂ ਅਤੇ ਹੋਰ ਥਾਂਵਾਂ 'ਤੇ ਲੱਗੇ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਸਥਾਨਕ ਪੁਲਸ ਅਤੇ ਸਟੇਸ਼ਨ ਸੁਪਰਡੈਂਟ ਕੋਲ ਹੋਵੇਗੀ।


Related News