ਆਜ਼ਾਦੀ ਦਿਹਾੜਾ ਪ੍ਰੋਗਰਾਮ ਦੌਰਾਨ ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਹੋਏ ਬੇਹੋਸ਼

Tuesday, Aug 15, 2023 - 05:05 PM (IST)

ਆਜ਼ਾਦੀ ਦਿਹਾੜਾ ਪ੍ਰੋਗਰਾਮ ਦੌਰਾਨ ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਹੋਏ ਬੇਹੋਸ਼

ਰਾਏਸੇਨ- ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਪ੍ਰਭੂਰਾਮ ਚੌਧਰੀ ਮੰਗਲਵਾਰ ਨੂੰ ਰਾਏਸੇਨ ਜ਼ਿਲ੍ਹੇ 'ਚ ਆਜ਼ਾਦੀ ਦਿਹਾੜੇ ਦੇ ਇਕ ਪ੍ਰੋਗਰਾਮ ਵਿਚ ਹਿੱਸਾ  ਲੈਣ ਦੌਰਾਨ ਬੇਹੋਸ਼ ਹੋ ਗਏ। ਚੌਧਰੀ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਸੀਨੀਅਰ ਡਾਕਟਰ ਨੇ ਕਿਹਾ ਕਿ ਮੰਤਰੀ ਹਾਈ ਬਲੱਡ ਪ੍ਰੈੱਸ਼ਰ ਅਤੇ ਸ਼ੂਗਰ ਦਾ ਪੱਧਰ ਵਧਣ ਕਾਰਨ ਬੇਹੋਸ਼ ਹੋ ਗਏ। ਮੰਤਰੀ ਇੱਥੇ ਆਜ਼ਾਦੀ ਦਿਹਾੜਾ ਸਮਾਰੋਹ ਵਿਚ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ। 

ਚਸ਼ਮਦੀਦਾਂ ਮੁਤਾਬਕ ਮੰਚ 'ਤੇ ਖੜ੍ਹੇ ਹੋ ਕੇ ਮੁੱਖ ਮੰਤਰੀ ਦਾ ਸੰਦੇਸ਼ ਪੜ੍ਹਨ ਮਗਰੋਂ ਉਹ ਬੇਹੋਸ਼ ਹੋ ਗਏ।  ਸਿਵਲ ਸਰਜਨ ਅਨਿਲ ਓਢ ਨੇ ਕਿਹਾ ਕਿ ਚੌਧਰੀ ਹਾਈ ਬਲੱਡ ਪ੍ਰੈੱਸ਼ਰ ਅਤੇ ਸ਼ੂਗਰ ਦਾ ਪੱਧਰ ਵਧਣ ਕਾਰਨ ਬੇਹੋਸ਼ ਹੋਏ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਮਗਰੋਂ ਮੰਤਰੀ ਖ਼ੁਦ ਚੱਲ ਕੇ ਬਾਹਰ ਆਏ ਅਤੇ ਕਿਹਾ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ। ਚੌਧਰੀ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਠੀਕ ਮਹਿਸੂਸ ਕਰ ਰਹੇ ਹਨ।


author

Tanu

Content Editor

Related News