MP Election 2023 : ਅਮਿਤ ਸ਼ਾਹ ਨੇ ਸੰਭਾਲੀ ਚੋਣ ਕਮਾਨ, 3 ਦਿਨ ਕਰਨਗੇ ਤਾਬੜਤੋੜ ਦੌਰਾ

Thursday, Oct 26, 2023 - 12:00 PM (IST)

MP Election 2023 : ਅਮਿਤ ਸ਼ਾਹ ਨੇ ਸੰਭਾਲੀ ਚੋਣ ਕਮਾਨ, 3 ਦਿਨ ਕਰਨਗੇ ਤਾਬੜਤੋੜ ਦੌਰਾ

ਭੋਪਾਲ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 28 ਅਕਤੂਬਰ ਤੋਂ 3 ਦਿਨ ਤੱਕ ਸੂਬੇ ਦੇ ਦੌਰੇ 'ਤੇ ਆ ਸਕਦੇ ਹਨ। ਜੇਕਰ ਪ੍ਰੋਗਰਾਮ ਤੈਅ ਹੋਇਆ ਤਾਂ ਉਹ ਸ਼ਨੀਵਾਰ ਨੂੰ ਛਿੰਦਵਾੜਾ ਜਾਣਗੇ। ਇੱਥੇ ਕਾਰਕੁੰਨਾਂ ਦੀ ਬੈਠਕ 'ਚ ਚੋਣਾਂ ਦੀਆਂ ਤਿਆਰੀਆਂ 'ਤੇ ਚਰਚਾ ਕਰਨਗੇ।

ਇਹ ਵੀ ਪੜ੍ਹੋ : ਜੀਜੇ ਨੂੰ ਅਗਵਾ ਕਰਕੇ BJP ਆਗੂ ਦੇ ਦਫ਼ਤਰ 'ਚ ਬੰਨ੍ਹਿਆ, ਨੇਤਾ ਨਾਲ ਮਿਲ ਸਾਲਿਆਂ ਨੇ ਕੀਤਾ ਵੱਡਾ ਕਾਂਡ

ਦੱਸਿਆ ਜਾ ਰਿਹਾ ਹੈ ਕਿ ਉਸੇ ਦਿਨ ਉਹ ਉੱਜੈਨ ਵੀ ਜਾਣਗੇ। ਇੱਥੇ ਮਹਾਂਕਾਲ ਦੇ ਦਰਸ਼ਨਾਂ ਮਗਰੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਬੈਠਕ ਦੇ ਨਾਲ ਹੀ ਉਨ੍ਹਾਂ ਦਾ ਉੱਜੈਨ ਉੱਤਰ ਅਤੇ ਦੱਖਣੀ ਵਿਧਾਨ ਸਭਾ ਖੇਤਰ 'ਚ ਰੋਡ ਸ਼ੋਅ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਦੀਵਾਲੀ-ਛੱਠ ਪੂਜਾ 'ਤੇ ਘਰ ਜਾਣਾ ਹੋਇਆ ਸੌਖਾ, ਚੱਲ ਰਹੀਆਂ 283 Special ਟਰੇਨਾਂ, ਪੜ੍ਹੋ ਪੂਰੀ ਜਾਣਕਾਰੀ

ਅਮਿਤ ਸ਼ਾਹ ਜਬਲਪੁਰ, ਰੀਵਾ ਅਤੇ ਕੁੱਝ ਹੋਰ ਥਾਵਾਂ ਦੇ ਦੌਰੇ 'ਤੇ ਜਾ ਸਕਦੇ ਹਨ। ਦੱਸ ਦੇਈਏ ਕਿ 30 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉੱਜੈਨ ਦੌਰਾ ਪ੍ਰਸਤਾਵਿਤ ਸੀ, ਜੋ ਫਿਲਹਾਲ ਮੁਲਤਵੀ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News