''ਸਾਨੂੰ ਜੀਣ ਦਿਓ, ਸਾਡਾ ਖੂਨ ਸਸਤਾ ਨਹੀਂ ਹੈ'', ਲੋਕ ਸਭਾ ''ਚ ਗਰਜੇ ਇੰਜੀਨੀਅਰ ਰਾਸ਼ਿਦ

Tuesday, Feb 11, 2025 - 05:25 PM (IST)

''ਸਾਨੂੰ ਜੀਣ ਦਿਓ, ਸਾਡਾ ਖੂਨ ਸਸਤਾ ਨਹੀਂ ਹੈ'', ਲੋਕ ਸਭਾ ''ਚ ਗਰਜੇ ਇੰਜੀਨੀਅਰ ਰਾਸ਼ਿਦ

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਆਜ਼ਾਦ ਸੰਸਦ ਮੈਂਬਰ ਸ਼ੇਖ ਅਬਦੁਲ ਰਾਸ਼ਿਦ ਉਰਫ ਇੰਜੀਨੀਅਰ ਰਾਸ਼ਿਦ ਨੇ ਮੰਗਲਵਾਰ ਨੂੰ ਸਰਕਾਰ ਤੋਂ ਮੰਗ ਕੀਤੀ ਕਿ ਜੰਮੂ-ਕਸ਼ਮੀਰ 'ਚ ਹਾਲ ਹੀ 'ਚ ਦੋ ਨਾਗਰਿਕਾਂ ਦੀ ਮੌਤ ਦੀ ਜਾਂਚ ਕਰਵਾਈ ਜਾਵੇ। ਲੋਕ ਸਭਾ ਵਿਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਰਾਸ਼ਿਦ ਨੇ ਦਾਅਵਾ ਕੀਤਾ ਕਿ ਵਸੀਮ ਅਹਿਮਦ ਮੀਰ ਅਤੇ ਮੱਖਣ ਦੀਨ ਨਾਮ ਦੇ ਦੋ ਵਿਅਕਤੀਆਂ ਨੂੰ ਹਾਲ ਹੀ ਵਿਚ ਸੁਰੱਖਿਆ ਬਲਾਂ ਵੱਲੋਂ ਮਾਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਰਾਸ਼ਿਦ ਨੇ ਕਿਹਾ ਕਿ ਸਾਨੂੰ ਜੀਣ ਦਿਓ। ਸਾਡਾ ਖੂਨ ਸਸਤਾ ਨਹੀਂ ਹੈ। 

ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਰਾਸ਼ਿਦ ਨੂੰ 11 ਅਤੇ 13 ਫਰਵਰੀ ਨੂੰ ਸੰਸਦ ਦੀ ਕਾਰਵਾਈ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਲਈ ਪੈਰੋਲ ਦਿੱਤੀ। ਉਹ ਵੱਖਵਾਦੀ ਅਤੇ ਅੱਤਵਾਦੀ ਸੰਗਠਨਾਂ ਨੂੰ ਫੰਡ ਦੇਣ ਦੇ ਦੋਸ਼ਾਂ ਨਾਲ ਜੁੜੇ ਇਕ ਮਾਮਲੇ ਵਿਚ 2019 ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ। ਰਾਸ਼ਿਦ ਨੇ ਸਰਕਾਰ ਤੋਂ ਕੁਪਵਾੜਾ ਦੇ ਦੂਰ-ਦੁਰਾਡੇ ਕੇਰਨ, ਕਰਨਾਹ ਅਤੇ ਮਾਛਿਲ ਖੇਤਰਾਂ ਤੱਕ ਪਹੁੰਚਣ ਲਈ ਇੱਕ ਸੁਰੰਗ ਬਣਾਉਣ ਦੀ ਮੰਗ ਵੀ ਕੀਤੀ।
 


author

Tanu

Content Editor

Related News