ਘਰ ''ਚ ਔਰਤ ਅਤੇ ਦੋ ਨਾਬਾਲਗ ਧੀਆਂ ਮਿਲੀਆਂ ਮ੍ਰਿਤਕ, ਕਤਲ ਦਾ ਖ਼ਦਸ਼ਾ

Wednesday, Jul 31, 2024 - 03:08 PM (IST)

ਘਰ ''ਚ ਔਰਤ ਅਤੇ ਦੋ ਨਾਬਾਲਗ ਧੀਆਂ ਮਿਲੀਆਂ ਮ੍ਰਿਤਕ, ਕਤਲ ਦਾ ਖ਼ਦਸ਼ਾ

ਸਾਗਰ- ਮੱਧ ਪ੍ਰਦੇਸ਼ ਦੇ ਸਾਗਰ ਵਿਚ 32 ਸਾਲਾ ਇਕ ਔਰਤ ਅਤੇ ਉਸ ਦੀਆਂ ਦੋ ਨਾਬਾਲਗ ਧੀਆਂ ਆਪਣੇ ਘਰ 'ਚ ਮ੍ਰਿਤਕ ਮਿਲੀਆਂ ਹਨ। ਪੁਲਸ ਨੂੰ ਉਨ੍ਹਾਂ ਦੇ ਕਤਲ ਕਰ ਦਿੱਤੇ ਜਾਣ ਦਾ ਸ਼ੱਕ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਰਾਤ ਸਿਵਲ ਲਾਈਨ ਥਾਣਾ ਖੇਤਰ ਦੇ ਨੇਪਾਲ ਪੈਲੇਸ ਇਲਾਕੇ ਵਿਚ ਔਰਤ ਅਤੇ ਉਸ ਦੀਆਂ ਧੀਆਂ ਘਰ 'ਚ ਖੂਨ ਨਾਲ ਲਹੂ-ਲੁਹਾਣ ਮਿਲੀਆਂ। ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਵੰਦਨਾ ਅਤੇ ਉਨ੍ਹਾਂ ਦੀਆਂ ਧੀਆਂ- ਅਵੰਤਿਕਾ (8) ਅਤੇ ਅੰਵਿਕਾ (3) ਦੇ ਰੂਪ ਵਿਚ ਹੋਈ ਹੈ। 

ASP ਸੰਜੀਵ ਉਈਕੇ ਨੇ ਦੱਸਿਆ ਕਿ ਵੰਦਨਾ ਆਪਣੇ ਪਤੀ ਵਿਸ਼ੇਸ਼ ਪਟੇਲ ਅਤੇ ਆਪਣੀਆਂ ਦੋ ਧੀਆਂ ਨਾਲ ਨੇਪਾਲ ਪੈਲੇਸ ਇਲਾਕੇ ਵਿਚ ਰਹਿੰਦੀ ਸੀ। ਮੰਗਲਵਾਰ ਰਾਤ ਵੰਦਨਾ ਅਤੇ ਉਨ੍ਹਾਂ ਦੀ ਇਕ ਧੀ ਦੀ ਲਾਸ਼ ਦੀ ਲਾਸ਼ ਰਸੋਈ 'ਚ ਪਈ ਮਿਲੀ, ਜਦਕਿ ਛੋਟੀ ਧੀ ਦੀ ਲਾਸ਼ ਬੈੱਡਰੂਮ ਵਿਚ ਮਿਲੀ। ਉਨ੍ਹਾਂ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਇਹ ਕਤਲ ਦਾ ਮਾਮਲਾ ਹੈ ਅਤੇ ਇਸ ਸਬੰਧ ਵਿਚ FIR ਦਰਜ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਕਰੀਬ 10 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਸੂਤਰਾਂ ਨੇ ਦੱਸਿਆ ਕਿ ਵੰਦਨਾ ਦਾ ਪਤੀ ਜ਼ਿਲ੍ਹਾ ਹਸਪਤਾਲ ਵਿਚ ਕੰਮ ਕਰਦਾ ਹੈ।


author

Tanu

Content Editor

Related News