ਗੈਸ ਸਿਲੰਡਰ ''ਚ ਧਮਾਕਾ, 8 ਬੱਚੇ ਝੁਲਸੇ
Sunday, Dec 15, 2024 - 12:59 PM (IST)
ਮਊਗੰਜ- ਇਕ ਸਰਕਾਰੀ ਹੋਸਟਲ ਵਿਚ ਰਸੋਈ ਗੈਸ ਸਿਲੰਡਰ ਫਟਣ ਕਾਰਨ 9 ਲੋਕ ਜ਼ਖਮੀ ਹੋ ਗਏ, ਜਿਸ ਵਿਚ 8 ਬੱਚੇ ਸ਼ਾਮਲ ਹਨ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਧਮਾਕਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਨੈਗਾਡੀ 'ਚ ਅਨੁਸੂਚਿਤ ਜਾਤੀ ਦੇ ਮੁੰਡਿਆਂ ਦੇ ਹੋਸਟਲ 'ਚ ਸ਼ਨੀਵਾਰ ਰਾਤ ਕਰੀਬ 11 ਵਜੇ ਵਾਪਰਿਆ। ਇਹ ਘਟਨਾ ਮੱਧ ਪ੍ਰਦੇਸ਼ ਦੇ ਮਊਗੰਜ 'ਚ ਵਾਪਰੀ।
ਅਧਿਕਾਰੀ ਨੇ ਦੱਸਿਆ ਕਿ ਧਮਾਕਾ ਵਿਚ 8 ਬੱਚੇ ਅਤੇ ਇਕ ਰਸੋਈਆ ਜ਼ਖ਼ਮੀ ਹੋ ਗਏ। ਜ਼ਿਲ੍ਹਾ ਅਧਿਕਾਰੀ ਅਜੇ ਸ਼੍ਰੀਵਾਸਤਵ ਨੇ ਦੱਸਿਆ ਕਿ ਨੈਗਾਡੀ ਦੇ ਕਮਿਊਨਿਟੀ ਸਿਹਤ ਕੇਂਦਰ 'ਚ ਸ਼ੁਰੂਆਤੀ ਇਲਾਜ ਮਗਰੋਂ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਰੀਵਾ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਝੁਲਸੇ ਮੁੰਡਿਆਂ ਦੀ ਉਮਰ 15 ਤੋਂ 17 ਸਾਲ ਦਰਮਿਆਨ ਹੈ ਅਤੇ ਧਮਾਕੇ ਵਿਚ ਉਨ੍ਹਾਂ 'ਚੋਂ ਇਕ ਦਾ ਪੈਰ ਕੱਟਿਆ ਗਿਆ। ਸ਼੍ਰੀਵਾਸਤਵ ਨੇ ਕਿਹਾ ਕਿ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।