ਕੈਦੀਆਂ ਦੀਆਂ ਲੱਗੀਆਂ ਮੌਜਾਂ, ਪੈਰੋਲ ਦਾ ਸਮਾਂ 60 ਦਿਨ ਹੋਰ ਵਧਿਆ

11/24/2020 5:47:47 PM

ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਲੱਗਭਗ 4 ਹਜ਼ਾਰ ਕੈਦੀਆਂ ਦੀ ਪੈਰੋਲ ਸਮਾਂ 60 ਦਿਨਾਂ ਲਈ ਹੋਰ ਵਧਾਉਣ ਦਾ ਫ਼ੈਸਲਾ ਲਿਆ ਹੈ। ਪ੍ਰਦੇਸ਼ ਦੇ ਗ੍ਰਹਿ ਅਤੇ ਜੇਲ੍ਹ ਮੰਤਰੀ ਨਰੋਤਮ ਮਿਸ਼ਰਾ ਨੇ ਮੰਗਲਵਾਰ ਭਾਵ ਅੱਜ ਦੱਸਿਆ ਕਿ ਮੌਜੂਦਾ ਸਮੇਂ ਵਿਚ ਸੂਬੇ 'ਚ ਲੱਗਭਗ 4 ਹਜ਼ਾਰ ਕੈਦੀ ਪੈਰੋਲ 'ਤੇ ਜੇਲ੍ਹਾਂ 'ਚੋਂ ਬਾਹਰ ਹਨ। ਸਰਕਾਰ ਨੇ ਕੋਵਿਡ-19 (ਕੋਰੋਨਾ ਵਾਇਰਸ) ਦੇ ਮਾਮਲਿਆਂ 'ਚ ਵਾਧੇ ਦੇ ਮੱਦੇਨਜ਼ਰ ਇਨ੍ਹਾਂ ਕੈਦੀਆਂ ਦੀ ਪੈਰੋਲ ਦਾ ਸਮਾਂ ਅਗਲੇ 60 ਦਿਨ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਪਤਨੀ ਨੇ ਖਾਧਾ ਜ਼ਹਿਰ ਤਾਂ JBT ਅਧਿਆਪਕ ਨੇ ਆਪਣੇ 2 ਬੱਚਿਆਂ ਨਾਲ ਨਹਿਰ 'ਚ ਮਾਰੀ ਛਾਲ

ਉਂਝ ਕੈਦੀਆਂ ਨੂੰ ਸਜ਼ਾ ਖਤਮ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਚੰਗੇ ਵਤੀਰੇ ਦੇ ਵਾਅਦੇ 'ਤੇ ਪੈਰੋਲ 'ਤੇ ਅਸਥਾਈ ਤੌਰ 'ਤੇ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਂਦਾ ਹੈ। ਕੋਰੋਨਾ ਵਾਇਰਸ ਦੇ ਲਾਗ ਦੀ ਰੋਕਥਾਮ ਲਈ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਗਿਣਤੀ ਘੱਟ ਕਰਨ ਲਈ ਪ੍ਰਦੇਸ਼ ਸਰਕਾਰ ਨੇ ਮਾਰਚ ਮਹੀਨੇ ਵਿਚ ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕੀਤਾ ਸੀ। ਮੱਧ ਪ੍ਰਦੇਸ਼ ਦੇ 125 ਜ਼ਿਲ੍ਹਿਆਂ 'ਚ ਬੰਦ ਕੁੱਲ 43,000 ਕੈਦੀਆਂ 'ਚੋਂ 4 ਹਜ਼ਾਰ ਕੈਦੀਆਂ ਨੂੰ ਪੈਰੋਲ ਦਿੱਤੀ ਗਈ, ਜਦਕਿ 3 ਹਜ਼ਾਰ ਕੈਦੀਆਂ ਨੂੰ ਅੰਤਰਿਮ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇਲ੍ਹ ਮਹਿਕਮੇ ਜੇਲ੍ਹ 'ਚ ਐਂਟਰੀ ਦੇ ਸਮੇਂ ਹਰ ਨਵੇਂ ਕੈਦੀ ਦਾ ਪਰੀਖਣ ਕਰਦਾ ਹੈ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1,94,75 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ: 3 ਬੱਚਿਆਂ ਨੂੰ ਨਹਿਰ 'ਚ ਸੁੱਟ ਆਇਆ ਕਲਯੁੱਗੀ ਪਿਓ, ਘਰ ਆ ਕੇ ਪਤਨੀ ਨੂੰ ਦੱਸਿਆ


Tanu

Content Editor

Related News