ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਵਾਲ-ਵਾਲ ਬਚਿਆ ਚਾਲਕ

Sunday, Feb 13, 2022 - 01:54 PM (IST)

ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਵਾਲ-ਵਾਲ ਬਚਿਆ ਚਾਲਕ

ਗੁਰੂਗ੍ਰਾਮ— ਗੁਰੂਗ੍ਰਾਮ ’ਚ ਚੱਲਦੀ ਗੱਡੀ ’ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਗੁਰੂਗ੍ਰਾਮ ਐਕਸਪ੍ਰੈਸ ਵੇਅ ਨੇੜੇ ਸਵਿਫਟ ਡਿਜ਼ਾਇਰ ਗੱਡੀ ’ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਗੱਡੀ ਪੂਰੀ ਤਰ੍ਹਾਂ ਨਾਲ ਸੜ ਕੇ ਸੁੁਆਹ ਹੋ ਗਈ।

ਇਹ ਮਾਮਲਾ ਦੇਰ ਰਾਤ ਦਾ ਹੈ ਜਦੋਂ ਸਵਿਫਟ ਡਿਜ਼ਾਇਰ ਚਾਲਕ ਐਮ.ਜੀ. ਰੋਡ ਤੋਂ ਦਿੱਲੀ ਗੁਰੂਗ੍ਰਾਮ ਐਕਸਪ੍ਰੈਸ ਵੇਅ ਵੱਲੋਂ ਆ ਰਿਹਾ ਸੀ ਤਾਂ ਅਚਾਨਕ ਉਸ ਨੂੰ ਸ਼ੱਕ ਹੋਇਆ ਕਿ ਗੱਡੀ ਤੋਂ ਧੂੰਆਂ ਨਿਕਲ ਰਿਹਾ ਹੈ, ਉਸ ਨੇ ਗੱਡੀ ਤੋਂ ਬਾਹਰ ਨਿਕਲ ਕੇ ਦੇਖਿਆ ਤਾਂ ਗੱਡੀ ’ਚ ਅੱਗ ਲੱਗੀ ਹੋਈ ਸੀ। ਕਾਰ ਚਾਲਕ ਕੁਝ ਸਮਝ ਪਾਉਂਦਾ ਉਸ ਤੋਂ ਪਹਿਲਾਂ ਹੀ ਅੱਗ ਨੇ ਪੁੂਰੀ ਗੱਡੀ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਦੇ ਬਾਅਦ ਇਸ ਦੀ ਜਾਣਕਾਰੀ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ। ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾ ਲਿਆ ਪਰ ਅੱਗ ਇੰਨੀ ਭਿਆਨਕ ਸੀ ਕਿ ਪੂਰੀ ਗੱਡੀ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਸ ਹਾਦਸੇ ’ਚ ਕਾਰ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ ਹੈ।


author

Rakesh

Content Editor

Related News