ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਖੋਹੀ RJD ਵਿਧਾਇਕ ਦੀ ਪਤਨੀ ਦੀ ਚੇਨ

Friday, Aug 30, 2024 - 02:23 AM (IST)

ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਖੋਹੀ RJD ਵਿਧਾਇਕ ਦੀ ਪਤਨੀ ਦੀ ਚੇਨ

ਪਟਨਾ — ਪਟਨਾ 'ਚ ਵੀਰਵਾਰ ਨੂੰ  ਲਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਸੁਦੈ ਯਾਦਵ ਦੀ ਪਤਨੀ ਦੀ ਚੇਨ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਖੋਹ ਲਈ। ਪੁਲਸ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਨਾਬਾਦ ਤੋਂ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਸੁਦੈ ਯਾਦਵ ਦੀ ਪਤਨੀ ਸਕੱਤਰੇਤ ਥਾਣੇ ਅਧੀਨ ਪੈਂਦੇ ਆਰ ਬਲਾਕ ਖੇਤਰ ਵਿੱਚ ਸਵੇਰ ਦੀ ਸੈਰ ਲਈ ਨਿਕਲੀ ਸੀ।

ਪੀੜਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਘਟਨਾ ਉਦੋਂ ਵਾਪਰੀ ਜਦੋਂ ਉਹ ਆਰ ਬਲਾਕ ਨੇੜੇ ਪੁੱਜੀ। ਦੋ ਅਣਪਛਾਤੇ ਬਦਮਾਸ਼ਾਂ ਨੇ ਪਿੱਛੇ ਤੋਂ ਆ ਕੇ ਚੇਨ ਖੋਹ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ… ਘਟਨਾ ਵਿੱਚ ਔਰਤ ਦੇ ਵੀ ਸੱਟਾਂ ਲੱਗੀਆਂ। ਪਟਨਾ ਜ਼ਿਲ੍ਹਾ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਬੰਧ ਵਿੱਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਅਪਰਾਧ ਵਿੱਚ ਵਰਤੀ ਗਈ ਗੱਡੀ ਦੀ ਵੀ ਪਛਾਣ ਕਰ ਲਈ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


author

Inder Prajapati

Content Editor

Related News