ਖੱਡ ''ਚ ਡਿੱਗੀ ਮੋਟਰਸਾਈਕਲ, ਤਿੰਨ ਨੌਜਵਾਨਾਂ ਦੀ ਮੌਤ

Monday, Dec 09, 2024 - 11:27 AM (IST)

ਖੱਡ ''ਚ ਡਿੱਗੀ ਮੋਟਰਸਾਈਕਲ, ਤਿੰਨ ਨੌਜਵਾਨਾਂ ਦੀ ਮੌਤ

ਸੋਨਭੱਦਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਕੋਨ-ਤੇਲੁਗੁਡੁਵਾ ਮਾਰਗ 'ਤੇ ਮੋਟਰਸਾਈਕਲ ਦੇ ਬੇਕਾਬੂ ਹੋ ਕੇ ਖੱਡ 'ਚ ਡਿੱਗਣ ਨਾਲ ਉਸ 'ਤੇ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਤਵਾਰ ਸ਼ਾਮ ਕਰੀਬ 7 ਵਜੇ ਹੋਏ ਹਾਦਸੇ ਦੌਰਾਨ ਤਿੰਨੋਂ ਮੋਟਰਸਾਈਕਲ ਸਵਾਰਾਂ 'ਚੋਂ ਕਿਸੇ ਨੇ ਵੀ ਹੈਲਮੈਟ ਨਹੀਂ ਪਾਇਆ ਸੀ। ਮ੍ਰਿਤਕਾਂ ਦੀ ਉਮਰ ਕਰੀਬ 20 ਸਾਲ ਸੀ। 

ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਪੁਲਸ ਖੇਤਰ ਅਧਿਕਾਰੀ ਹਰਸ਼ ਪਾਂਡੇ ਨੇ ਕਿਹਾ,''ਬਿਲਰੂਆ ਪਿੰਡ ਕੋਲ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਈ, ਜਿਸ ਨਾਲ ਉਸ 'ਤੇ ਸਵਾਰ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਸੂਚਨਾ ਮਿਲਣ 'ਤੇ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਾਰਿਆਂ ਨੂੰ ਆਪਣੇ ਸਰਕਾਰੀ ਵਾਹਨ 'ਤੇ ਸਿਹਤ ਕੇਂਦਰ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।'' ਕੋਨ ਥਾਣੇ ਦੇ ਇੰਚਾਰਜ ਇੰਸਪੈਕਟਰ ਗੋਪਾਲ ਜੀ ਗੁਪਤਾ ਨੇ ਦੱਸਿਆ ਕਿ ਤਿੰਨੋਂ ਮੋਟਰਸਾਈਕਲ ਸਵਾਰਾਂ 'ਚੋਂ ਕਿਸੇ ਨੇ ਵੀ ਹੈਲਮੈਟ ਨਹੀਂ ਪਹਿਨਿਆ ਸੀ। ਪੁਲਸ ਨੇ ਦੱਸਿਆ ਕਿ ਮਾਮਲੇ 'ਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News