ਮਾਂ ਨੇ ਹੱਥੀਂ ਮਾਰ ਮੁਕਾਏ ਲਾਡਾਂ ਨਾਲ ਪਾਲੇ ਜੁੜਵਾ ਪੁੱਤ, ਹੈਰਾਨ ਕਰ ਦੇਵੇਗੀ ਵਜ੍ਹਾ
Thursday, Jan 02, 2025 - 12:21 PM (IST)
ਸਿਰੋਹੀ- ਹਰ ਮਾਂ ਨੂੰ ਆਪਣੇ ਬੱਚੇ ਜਾਨ ਤੋਂ ਵੀ ਪਿਆਰੇ ਹੁੰਦੇ ਹਨ ਪਰ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਇਨਸਾਨ ਹਾਰ ਜਾਂਦਾ ਹੈ। ਰਾਜਸਥਾਨ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਾਂ ਨੇ ਆਪਣੇ ਹੀ ਦੋ ਜੁੜਵਾ ਪੁੱਤਾਂ ਦਾ ਕਤਲ ਕਰ ਦਿੱਤਾ ਅਤੇ ਫਿਰ ਖੁਦ ਵੀ ਜ਼ਹਿਰ ਖਾ ਲਿਆ। ਬਾਅਦ ਵਿਚ ਹਸਪਤਾਲ 'ਚ ਇਲਾਜ ਦੌਰਾਨ ਔਰਤ ਦੀ ਵੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਮਾਂ ਨੇ ਦੱਸਿਆ ਕਿ ਜੁੜਵਾ ਪੁੱਤਾਂ ਦੀ ਦੇਖਭਾਲ ਕਰਨ ਵਿਚ ਉਸ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ, ਜਿਸ ਤੋਂ ਉਹ ਅਕਸਰ ਤਣਾਅ ਵਿਚ ਰਹਿੰਦੀ ਸੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਵਿਚ ਰੱਖਵਾ ਦਿੱਤੀਆਂ ਹਨ।
ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਡਿਗੀਨਾਡੀ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਥਾਣਾ ਮੁਖੀ ਬਾਬੂਲਾਲ ਰਾਣਾ ਨੇ ਦੱਸਿਆ ਕਿ ਡਿਗੀਨਾਡੀ ਵਾਸੀ ਰੇਖਾ ਦਾ ਵਿਆਹ ਕਰੀਬ 5 ਸਾਲ ਪਹਿਲਾਂ ਪਾਲੀ ਦੇ ਸੇਵਾੜੀ ਪਿੰਡ ਦੇ ਯੋਗੇਸ਼ ਛੀਪਾ ਨਾਲ ਹੋਇਆ ਸੀ। ਉਹ ਕਰੀਬ 15 ਦਿਨ ਪਹਿਲਾਂ ਆਪਣੇ ਪੇਕੇ ਘਰ ਆਈ ਸੀ। ਵਿਆਹ ਤੋਂ ਬਾਅਦ ਰੇਖਾ ਦੇ ਸ਼ਿਵ ਅਤੇ ਸ਼ਕਤੀ ਨਾਮ ਦੇ ਦੋ ਜੁੜਵਾ ਪੁੱਤਰ ਹੋਏ, ਜਿਨ੍ਹਾਂ ਦੀ ਉਮਰ ਸਵਾ ਸਾਲ ਸੀ। ਬੁੱਧਵਾਰ ਦੁਪਹਿਰ ਕਰੀਬ 2.30 ਵਜੇ ਰੇਖਾ ਨੇ ਆਪਣੀ ਮਾਂ ਨੂੰ ਕਰਿਆਨਾ ਲੈਣ ਲਈ ਬਾਜ਼ਾਰ ਭੇਜਿਆ ਤਾਂ ਇਹ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ।
ਰੇਖਾ ਦਾ ਪਤੀ ਮਹਾਰਾਸ਼ਟਰ 'ਚ ਦਰਜੀ ਦਾ ਕੰਮ ਕਰਦਾ ਹੈ। ਰੇਖਾ ਨੇ ਬੁੱਧਵਾਰ ਦੁਪਹਿਰ ਨੂੰ ਆਪਣੇ ਦੋਵੇਂ ਪੁੱਤਰਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਬਾਅਦ ਵਿਚ ਉਸ ਨੇ ਖੁਦ ਵੀ ਜ਼ਹਿਰ ਖਾ ਲਿਆ। ਇਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਕਤਲ ਅਤੇ ਖੁਦਕੁਸ਼ੀ ਦੀ ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਰੇਖਾ ਆਪਣੇ ਦੋਵੇਂ ਜੁੜਵਾ ਬੱਚਿਆਂ ਨੂੰ ਸੰਭਾਲਣ ਵਿਚ ਕਾਫੀ ਪਰੇਸ਼ਾਨ ਰਹਿੰਦੀ ਸੀ। ਉਸ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਜੁੜਵਾ ਹੋਣ ਕਾਰਨ ਦੋਹਾਂ ਨੂੰ ਸੰਭਾਲਣ ਵਿਚ ਰੇਖਾ ਬਹੁਤ ਪਰੇਸ਼ਾਨ ਰਹਿੰਦੀ ਸੀ। ਇਸ ਤੋਂ ਕਾਰਨ ਉਸ ਨੇ ਦੋਹਾਂ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਅਤੇ ਫਿਰ ਖੁਦ ਖਾ ਲਿਆ।