ਠੰਡ ਤੇ ਭੁੱਖ ਤੋਂ ਬਚਾਉਣ ਲਈ ਮਾਂ ਨੇ ਬੱਚੇ ਨੂੰ ਦੋ ਹਜ਼ਾਰ ਰੁਪਏ ''ਚ ਵੇਚਿਆ
Tuesday, Jan 14, 2020 - 10:30 AM (IST)

ਜਮਸ਼ੇਦਪੁਰ— ਝਾਰਖੰਡ ਦੇ ਜਮਸ਼ੇਦਪੁਰ ਜ਼ਿਲੇ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇਥੇ ਟਾਟਾ ਨਗਰ ਰੇਲਵੇ ਸਟੇਸ਼ਨ ਦੇ ਖੇਤਰ ਵਿਚ ਇਕ ਔਰਤ ਨੇ ਬੀਤੇ ਦਿਨੀਂ ਦੋ ਹਜ਼ਾਰ ਰੁਪਏ 'ਚ ਆਪਣੇ ਦੋ ਮਹੀਨੇ ਦੇ ਮਾਸੂਮ ਬੱਚੇ ਨੂੰ ਵੇਚ ਦਿੱਤਾ। ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਇਸ ਔਰਤ ਨੇ ਦੱਸਿਆ ਕਿ ਜੇਕਰ ਮੈਂ ਬੱਚੇ ਨੂੰ ਨਾ ਵੇਚਦੀ ਤਾਂ ਉਹ ਭੁੱਖ ਤੇ ਠੰਡ ਨਾਲ ਮਰ ਜਾਂਦਾ। ਟਾਟਾ ਨਗਰ ਸਟੇਸ਼ਨ ਦੇ ਬਾਹਰ ਚਾਈਬਾਸਾ ਸਟੈਂਡ ਦੇ ਲਾਗੇ ਚਾਹ ਦੀ ਦੁਕਾਨ ਲਾਉਣ ਵਾਲਿਆਂ ਵਿਚ ਇਹ ਘਟਨਾ ਚਰਚਾ ਦਾ ਵਿਸ਼ਾ ਰਹੀ।
ਭੀਖ ਮੰਗ ਕੇ ਚੱਲਦਾ ਹੈ ਗੁਜ਼ਾਰਾ
ਚਸ਼ਮਦੀਦ ਲੋਕਾਂ ਅਨੁਸਾਰ ਸਕੂਟੀ 'ਤੇ 3 ਵਿਅਕਤੀ (ਨੌਜਵਾਨ ਲੜਕਾ, ਨੌਜਵਾਨ ਲੜਕੀ ਤੇ ਬਜ਼ੁਰਗ ਔਰਤ) ਆਏ। ਰਿਜ਼ਰਵੇਸ਼ਨ ਕੇਂਦਰ ਦੇ ਪਿੱਛੇ ਪਹਿਲਾਂ ਤੋਂ ਬੈਠੀ ਇਕ ਔਰਤ, ਜਿਸ ਨੇ ਸਫਾਈ ਮੁਲਾਜ਼ਮ ਦੀ ਵਰਦੀ ਪਾਈ ਹੋਈ ਸੀ, ਨੂੰ ਬਜ਼ੁਰਗ ਔਰਤ ਨੇ ਬੈਗ 'ਚੋਂ ਕੱਢ ਕੇ ਸਵੈਟਰ ਦਿੱਤਾ ਜਿਹੜਾ ਉਸ ਨੇ ਬੱਚੀ ਨੂੰ ਪਹਿਨਾ ਦਿੱਤਾ। ਬੱਚੀ ਦੀ ਮਾਂ ਦੇ ਹੱਥ 'ਤੇ ਕੁਝ ਰੱਖਣ ਤੋਂ ਬਾਅਦ ਉਹ ਤਿੰਨੋਂ ਬੱਚੇ ਨੂੰ ਲੈ ਕੇ ਚਲੇ ਗਏ। ਇਸ ਭਿਖਾਰੀ ਔਰਤ ਕੋਲ ਪਹਿਲਾਂ ਵੀ ਇਕ 3 ਸਾਲ ਦੀ ਬੱਚੀ ਹੈ। ਦੋਵੇਂ ਮਾਂ-ਧੀ ਬੱਸ ਦੇ ਇੰਤਜ਼ਾਰ ਵਿਚ ਖੜ੍ਹੇ ਮੁਸਾਫਰਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਚਲਾਉੁਂਦੀਆਂ ਹਨ। ਬੱਚੀ ਵੇਚਣ ਦੀ ਸੂਚਨਾ 'ਤੇ ਰੇਲ ਮੁਲਾਜ਼ਮ ਉਸ ਕੋਲ ਪਹੁੰਚੇ ਤੇ ਪੁੱਛਗਿਛ ਕੀਤੀ ਕਿ ਜੇਕਰ ਉਹ ਆਪਣੇ ਬੱਚੇ ਨੂੰ ਨਹੀਂ ਵੇਚਦੀ ਤਾਂ ਉਹ ਠੰਡ ਤੇ ਭੁੱਖ ਨਾਲ ਮਰ ਜਾਂਦਾ। ਉਸ ਨੇ ਕਿਹਾ ਕਿ ਦੁਨੀਆ ਵਿਚ ਉਸ ਦਾ ਕੋਈ ਨਹੀਂ ਹੈ।