ਦਿਲ ਨੂੰ ਝੰਜੋੜ ਦੇਣ ਵਾਲੀ ਤਸਵੀਰ; ਪੁੱਤ ਯਾਦ ਆਉਂਦੈ ਤਾਂ ਉਸ ਦੀ ਚਿਖ਼ਾ ਦੀ ਰਾਖ ’ਤੇ ਸੌਂ ਜਾਂਦੀ ਹੈ ਮਾਂ

Wednesday, May 12, 2021 - 04:53 PM (IST)

ਦਿਲ ਨੂੰ ਝੰਜੋੜ ਦੇਣ ਵਾਲੀ ਤਸਵੀਰ; ਪੁੱਤ ਯਾਦ ਆਉਂਦੈ ਤਾਂ ਉਸ ਦੀ ਚਿਖ਼ਾ ਦੀ ਰਾਖ ’ਤੇ ਸੌਂ ਜਾਂਦੀ ਹੈ ਮਾਂ

ਬਨਾਸਕਾਂਠਾ— ਮਾਂ ਤਾਂ ਮਾਂ ਹੁੰਦੀ ਹੈ। ਉਹ ਪੂਰੀ ਉਮਰ ਆਪਣੇ ਬੱਚਿਆਂ ਤੋਂ ਜੁਦਾ ਨਹੀਂ ਹੋ ਪਾਉਂਦੀ। ਇਸ ਦੀ ਇਕ ਉਦਾਹਰਣ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ’ਚ ਵੇਖਣ ਨੂੰ ਮਿਲੀ। ਦਿਲ ਨੂੰ ਝੰਜੋੜ ਦੇਣ ਵਾਲੀ ਤਸਵੀਰ ਜ਼ਿਲ੍ਹਾ ਹੈੱਡਕੁਆਰਟਰ ਤੋਂ 113 ਕਿਲੋਮੀਟਰ ਦੂਰ ਪਿੰਡ ਜੂਨੀਰੋਹ ਪਿੰਡ ਦੀ ਹੈ। ਇੱਥੇ ਰਹਿਣ ਵਾਲੀ ਮੰਗੂਬੇਨ ਚੌਹਾਨ ਦੀ ਦਰਦ ਭਰੀ ਕਹਾਣੀ ਹਰ ਕਿਸੇ ਦੀ ਅੱਖ ਨੂੰ ਨਮ ਕਰ ਦੇਣ ਵਾਲੀ ਹੈ।

ਇਹ ਵੀ ਪੜ੍ਹੋ : ਬੀਬੀ ਦੇ ਹੌਂਸਲੇ ਨੂੰ ਸਲਾਮ! ਟਰੈਫ਼ਿਕ ਡਿਊਟੀ ਦੇ ਨਾਲ-ਨਾਲ ਕਰ ਰਹੀ ਡੇਢ ਸਾਲਾ ਬੱਚੀ ਦੀ ਦੇਖਭਾਲ

ਦਰਅਸਲ ਮੰਗੂਬੇਨ ਚੌਹਾਨ ਦੇ ਪੁੱਤਰ ਮਹੇਸ਼ ਦੀ 4 ਮਹੀਨੇ ਪਹਿਲਾਂ ਇਕ ਹਾਦਸੇ ਵਿਚ ਮੌਤ ਹੋ ਗਈ ਸੀ। ਪਿੰਡ ਦੇ ਮੁਕਤੀਧਾਮ ਵਿਚ ਮਹੇਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪੁੱਤਰ ਦੀ ਜੁਦਾਈ ਮਗਰੋਂ ਵੀ ਮਾਂ ਮੰਗੂਬੇਨ ਬੇਸੁੱਧ ਹੋ ਗਈ ਹੈ। ਉਨ੍ਹਾਂ ਨੂੰ ਇਸ ਕਦਰ ਸਦਮਾ ਲੱਗਾ ਕਿ ਜਦੋਂ ਵੀ ਪੁੱਤਰ ਦੀ ਯਾਦ ਆਉਂਦੀ ਹੈ ਤਾਂ ਸ਼ਮਸ਼ਾਨ ਘਾਟ ’ਚ ਜਾ ਕੇ ਰਾਖ ਕੋਲ ਉਸ ਦੀ ਥਾਂ ਸੌਂ ਜਾਂਦੀ ਹੈ, ਜਿੱਥੇ ਉਸ ਦੇ ਪੁੱਤਰ ਦਾ ਦਾਹ ਸੰਸਕਾਰ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਕੂੜੇ ਦੀ ਗੱਡੀ ’ਚ ਗਈ ਲਾਸ਼, ਭਰਾ ਰੋਂਦਾ ਹੋਇਆ ਕਹਿੰਦਾ ਰਿਹਾ- ‘ਮੇਰੀ ਭੈਣ ਦੀ ਅਰਥੀ ਨੂੰ ਮੋਢਾ ਦੇ ਦਿਓ’

ਮਾਂ ਮੰਗੂਬੇਨ ਦਾ ਪੁੱਤ ਦੀ ਚਿਖ਼ਾ ਕੋਲ ਜਾ ਕੇ ਸੌਂ ਜਾਣ ਦਾ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਮੰਗੂਬੇਨ ਜਦੋਂ ਵੀ ਘਰ ’ਚ ਨਹੀਂ ਮਿਲਦੀ ਤਾਂ ਪਰਿਵਾਰ ਵਾਲੇ ਉਸ ਦੀ ਭਾਲ ਕਰਦੇ ਹੋਏ ਮੁਕਤੀਧਾਮ ਪਹੁੰਚ ਜਾਂਦੇ ਹਨ, ਜਿੱਥੇ ਪੁੱਤਰ ਦੀ ਚਿਖ਼ਾ ਕੋਲ ਉਹ ਸੁੱਤੀ ਹੋਈ ਮਿਲ ਜਾਂਦੀ ਹੈ।


author

Tanu

Content Editor

Related News