ਮਾਂ ਨੇ ਦਿਨ ਭਰ ਮੋਬਾਇਲ ਚਲਾਉਣ 'ਤੇ ਝਿੜਕਿਆ ਤਾਂ ਪੁੱਤ ਨੇ ਚੁੱਕਿਆ ਖ਼ੌਫਨਾਕ ਕਦਮ

Saturday, Jun 24, 2023 - 05:00 PM (IST)

ਮਾਂ ਨੇ ਦਿਨ ਭਰ ਮੋਬਾਇਲ ਚਲਾਉਣ 'ਤੇ ਝਿੜਕਿਆ ਤਾਂ ਪੁੱਤ ਨੇ ਚੁੱਕਿਆ ਖ਼ੌਫਨਾਕ ਕਦਮ

ਇਟਾਵਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹਾ ਹੈੱਡ ਕੁਆਰਟਰ ਦੇ ਸਿਵਲ ਲਾਈਨਜ਼ ਥਾਣਾ ਇਲਾਕੇ 'ਚ ਇਕ ਮਾਂ ਨੇ ਆਪਣੇ ਪੁੱਤ ਨੂੰ ਪੂਰੇ ਦਿਨ ਮੋਬਾਇਲ ਚਲਾਉਣ 'ਤੇ ਝਿੜਕ ਫਟਕਾਰ ਲਗਾਈ ਤਾਂ ਉਸ ਨੇ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਖੇਤਰ ਅਧਿਕਾਰੀ (ਸੀ.ਓ.) ਸ਼ਹਿਰ ਅਮਿਤ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ/ਸ਼ਨੀਵਾਰ ਦੀ ਦਰਮਿਆਨੀ ਰਾਤ 16 ਸਾਲਾ ਮੁੰਡੇ ਅਨੂੰ ਨੇ ਫਾਹਾ ਲਗਾ ਲਿਆ। 

ਇਹ ਵੀ ਪੜ੍ਹੋ : ਭਰਾ ਦੇ ਵਿਆਹ ਤੋਂ ਅਗਲੇ ਦਿਨ ਕਰ 'ਤਾ ਕਾਂਡ, ਲਾੜੀ ਸਣੇ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂ

ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੀ ਸਵੇਰ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਸੀ.ਓ. ਨੇ ਦੱਸਿਆ ਕਿ ਅਨੂੰ ਦੀ ਮਾਂ ਸੋਨੀ ਨੇ ਉਸੇ ਦਿਨ ਭਰ ਮੋਬਾਇਲ ਚਲਾਉਣ 'ਤੇ ਝਿੜਕ ਫਟਕਾਰ ਲਗਾਈ ਸੀ, ਜਿਸ ਤੋਂ ਦੁਖ਼ੀ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News