ਤੌਬਾ-ਤੌਬਾ ! ਦੋ ਵਾਰੀ ਵਿਆਹੇ ਬੰਦੇ ਨਾਲ ਭੱਜ ਗਈ 4 ਬੱਚਿਆ ਦੀ ਮਾਂ...

Saturday, Sep 27, 2025 - 11:00 AM (IST)

ਤੌਬਾ-ਤੌਬਾ ! ਦੋ ਵਾਰੀ ਵਿਆਹੇ ਬੰਦੇ ਨਾਲ ਭੱਜ ਗਈ 4 ਬੱਚਿਆ ਦੀ ਮਾਂ...

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 37 ਸਾਲ ਦੀ ਇੱਕ ਹਿੰਦੂ ਔਰਤ ਜੋ ਚਾਰ ਬੱਚਿਆਂ ਦੀ ਮਾਂ ਹੈ ਆਪਣੇ ਹੀ ਗੁਆਂਢੀ ਮੁਸਲਿਮ ਨੌਜਵਾਨ ਜਾਬਿਰ ਨਾਲ ਪ੍ਰੇਮ-ਸਬੰਧਾਂ ਕਾਰਨ ਘਰ ਛੱਡ ਕੇ ਫਰਾਰ ਹੋ ਗਈ। ਔਰਤ ਨੇ ਆਪਣੇ ਬੱਚੇ ਪਤੀ ਰਾਜਕੁਮਾਰ ਦੇ ਹਵਾਲੇ ਕਰ ਦਿੱਤੇ। ਮਾਮਲੇ ਨੂੰ 21 ਦਿਨ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਔਰਤ ਅਤੇ ਉਸਦੇ ਪ੍ਰੇਮੀ ਦਾ ਕੋਈ ਪਤਾ ਨਹੀਂ ਲੱਗਿਆ। ਪਰਿਵਾਰ ਤੇ ਪੁਲਸ ਦੋਵੇਂ ਹੀ ਉਨ੍ਹਾਂ ਦੀ ਤਲਾਸ਼ ਵਿੱਚ ਲੱਗੇ ਹੋਏ ਹਨ।

ਕੀ ਹੈ ਮਾਮਲਾ?
ਜਾਣਕਾਰੀ ਮੁਤਾਬਕ ਘਟਨਾ ਥਾਣਾ ਚਰਥਾਵਲ ਖੇਤਰ ਦੇ ਮਥੁਰਾ ਪਿੰਡ ਦੀ ਹੈ। ਪੀੜਤ ਪਤੀ ਰਾਜਕੁਮਾਰ ਨੇ 6 ਸਤੰਬਰ ਨੂੰ ਥਾਣੇ ਵਿੱਚ ਤਹਰੀਰ ਦਿੱਤੀ ਕਿ ਉਸਦੀ ਪਤਨੀ ਨੂੰ ਗੁਆਂਢੀ ਦੇ ਜਾਬਿਰ ਨਾਮਕ ਵਿਅਕਤੀ ਨੇ ਬਹਲਾ-ਫੁਸਲਾ ਕੇ ਲੈ ਗਿਆ ਹੈ। ਪੁਲਸ ਨੇ ਤੁਰੰਤ ਮਾਮਲਾ ਦਰਜ ਕਰ ਕੇ ਟੀਮਾਂ ਬਣਾਈਆਂ ਅਤੇ ਕਾਰਵਾਈ ਸ਼ੁਰੂ ਕੀਤੀ ਪਰ 21 ਦਿਨਾਂ ਬਾਅਦ ਵੀ ਕੋਈ ਵੱਡੀ ਸਫਲਤਾ ਨਹੀਂ ਮਿਲੀ।

ਪਿੰਡ ਵਿਚੋਂ ਉੱਠੀ ਵਿਰੋਧ ਦੀ ਆਵਾਜ਼
ਇਸ ਘਟਨਾ ਤੋਂ ਬਾਅਦ ਪਿੰਡ ਮਥੁਰਾ ਵਿੱਚ ਸੰਤ ਸਵਾਮੀ ਯਸ਼ਵੀਰ ਜੀ ਮਹਾਰਾਜ ਦੀ ਅਗਵਾਈ ਹੇਠ ਹਿੰਦੂ ਸਮਾਜ ਦੀ ਇਕ ਪੰਚਾਇਤ ਹੋਈ। ਇਸ ਪੰਚਾਇਤ ਵਿੱਚ ਫ਼ੈਸਲਾ ਲਿਆ ਗਿਆ ਕਿ ਜੇਕਰ ਇੱਕ ਹਫ਼ਤੇ ਵਿੱਚ ਔਰਤ ਨਹੀਂ ਮਿਲੀ ਤਾਂ ਵੱਡਾ ਰਣਨੀਤਿਕ ਫ਼ੈਸਲਾ ਲਿਆ ਜਾਵੇਗਾ। ਇਸਦੇ ਨਾਲ ਹੀ ਘੋਸ਼ਣਾ ਕੀਤੀ ਗਈ ਕਿ ਪਿੰਡ ਤੋਂ 15-20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਸਾਰੇ ਮੁਸਲਿਮ ਪਰਿਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ।

ਜਾਬਿਰ ਦੀਆਂ ਪਹਿਲਾਂ ਹੋ ਚੁੱਕੇ ਦੋ ਵਿਆਹ
ਸੂਤਰਾਂ ਅਨੁਸਾਰ ਔਰਤ ਦੇ ਚਾਰ ਬੱਚੇ ਹਨ ਜਦਕਿ ਉਸਦਾ ਪ੍ਰੇਮੀ ਜਾਬਿਰ ਪਹਿਲਾਂ ਹੀ ਦੋ ਵਾਰ ਵਿਆਹ ਕਰ ਚੁੱਕਾ ਹੈ, ਪਰ ਉਸਦੇ ਕੋਈ ਬੱਚੇ ਨਹੀਂ ਹਨ। ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪਿੰਡ ਦੇ ਲੋਕ ਹੈਰਾਨ ਹਨ ਕਿ ਇੱਕ ਔਰਤ ਜਿਸਦੇ ਪਰਿਵਾਰ ਵਿੱਚ ਚਾਰ ਬੱਚੇ ਹਨ, ਉਹ ਅਜਿਹੇ ਵਿਅਕਤੀ ਨਾਲ ਕਿਉਂ ਫਰਾਰ ਹੋਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Shubam Kumar

Content Editor

Related News