ਮਾਂ ਦਾ ਦੁੱਧ ਬਣਿਆ ਰੱਖਿਆ ਕਵਚ, ਪੀੜਤ ਬੀਬੀਆਂ ਤੋਂ ਜਨਮੇ 228 ਬੱਚੇ ਨਿਕਲੇ ਕੋਰੋਨਾ ਨੈਗੇਟਿਵ

Wednesday, Oct 07, 2020 - 02:52 PM (IST)

ਮਾਂ ਦਾ ਦੁੱਧ ਬਣਿਆ ਰੱਖਿਆ ਕਵਚ, ਪੀੜਤ ਬੀਬੀਆਂ ਤੋਂ ਜਨਮੇ 228 ਬੱਚੇ ਨਿਕਲੇ ਕੋਰੋਨਾ ਨੈਗੇਟਿਵ

ਨੈਸ਼ਨਲ ਡੈਸਕ- ਮਾਂ ਦਾ ਦੁੱਧ ਮਹਾਮਾਰੀ ਕੋਰੋਨਾ ਨਾਲ ਲੜਨ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਦਾ ਇਕ ਉਦਾਹਰਣ ਗੁਜਰਾਤ ਦੇ ਸੂਰਤ 'ਚ ਦੇਖਣ ਨੂੰ ਮਿਲਿਆ। ਖ਼ਬਰਾਂ ਅਨੁਸਾਰ ਸੂਰਤ ਦੇ 2 ਸਰਕਾਰੀ ਹਸਪਤਾਲਾਂ 'ਚ 241 ਕੋਰੋਨਾ ਪਾਜ਼ੇਟਿਵ ਗਰਭਵਤੀ ਜਨਾਨੀਆਂ ਦੀ ਡਿਲਿਵਰੀ ਹੋਈ। ਇਨ੍ਹਾਂ 241 ਬੱਚਿਆਂ 'ਚੋਂ ਸਿਰਫ਼ 13 ਹੀ ਮਹਾਮਾਰੀ ਦੀ ਲਪੇਟ 'ਚ ਆਏ, ਬਾਕੀ ਸਾਰੇ ਸੁਰੱਖਿਅਤ ਹਨ। ਹਸਪਤਾਲ ਵਲੋਂ ਦੱਸਿਆ ਗਿਆ ਕਿ ਸਾਰੇ ਨਵਜਾਤਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਪਰ ਕੋਰੋਨਾ ਦੇ ਕੋਈ ਵੀ ਲੱਛਣ ਉਨ੍ਹਾਂ 'ਚ ਨਹੀਂ ਮਿਲੇ ਅਤੇ ਨਾ ਹੀ ਹੁਣ ਤੱਕ ਇਨ੍ਹਾਂ ਬੱਚਿਆਂ ਨੂੰ ਕੋਈ ਸਮੱਸਿਆ ਹੋਈ ਹੈ। 

ਡਾਕਟਰਾਂ ਨੇ ਦੱਸਿਆ ਕਿ ਨਵਜਾਤ ਬੱਚੇ ਕੋਰੋਨਾ ਪਾਜ਼ੇਟਿਵ ਮਾਂ ਦਾ ਹੀ ਦੁੱਧ ਪੀ ਰਹੇ ਹਨ ਪਰ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ ਆਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮਾਂ ਭਾਵੇਂ ਹੀ ਕੋਰੋਨਾ ਪਾਜ਼ੇਟਿਵ ਹੋਵੇ ਪਰ ਉਸ ਦੇ ਦੁੱਧ 'ਚ ਇੰਨੀ ਤਾਕਤ ਹੁੰਦੀ ਹੈ ਕਿ ਕੋਰੋਨਾ ਵਰਗੀਆਂ ਕਈ ਬੀਮਾਰੀਆਂ ਤੋਂ ਬੱਚਿਆਂ ਦੀ ਰੱਖਿਆ ਕਰ ਸਕਦਾ ਸੀ। ਇਸ ਤੋਂ ਇਲਾਵਾ ਮਾਂ ਦੇ ਦੁੱਧ 'ਚ ਐਂਟੀਬਾਡੀ ਹੁੰਦੇ ਹਨ, ਜੋ ਬੱਚੇ ਦੀ ਰੋਗ ਵਿਰੋਧੀ ਸਮਰੱਥਾ ਨੂੰ ਵਧਾਉਂਦੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਸ਼ੁਰੂ ਦੇ 6 ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਦੇਣਾ ਚਾਹੀਦਾ, ਕਿਉਂਕਿ ਉਸ ਲਈ ਉਹੀ ਸੰਪੂਰਨ ਭੋਜਨ ਹੁੰਦਾ ਹੈ। ਇਸ ਦੌਰਾਨ ਬਾਹਰ ਦਾ ਕੁਝ ਵੀ ਨਹੀਂ ਦੇਣਾ ਚਾਹੀਦਾ। ਇੱਥੇ ਤੱਕ ਕਿ ਪਾਣੀ ਵੀ ਨਹੀਂ, ਕਿਉਂਕਿ ਇਸ ਨਾਲ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ। 6 ਮਹੀਨੇ ਤੋਂ ਵੱਡੇ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਭੋਜਨ ਦੇਣਾ ਵੀ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਇਹ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦਾ ਸਮਾਂ ਹੁੰਦਾ ਹੈ।


author

DIsha

Content Editor

Related News