ਪਿਆਰ ''ਚ ਅੰਨ੍ਹੀ ਹੋਈ ਮਾਂ ਨੇ ਕਰ''ਤਾ ਵੱਡਾ ਕਾਂਡ, ਆਪਣੇ ਹੀ ਬੇਟੇ ਦੀ ਚਾੜ੍ਹ ''ਤੀ ਬਲੀ

Thursday, Nov 21, 2024 - 07:33 PM (IST)

ਪਿਆਰ ''ਚ ਅੰਨ੍ਹੀ ਹੋਈ ਮਾਂ ਨੇ ਕਰ''ਤਾ ਵੱਡਾ ਕਾਂਡ, ਆਪਣੇ ਹੀ ਬੇਟੇ ਦੀ ਚਾੜ੍ਹ ''ਤੀ ਬਲੀ

ਨੈਸ਼ਨਲ ਡੈਸਕ : ਮੇਰਠ ਦੇ ਸਰਧਾਨਾ ਥਾਣਾ ਖੇਤਰ 'ਚ ਸੋਮਵਾਰ ਨੂੰ 11 ਸਾਲ ਦੇ ਬੱਚੇ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਹਿਲ ਨਾਂ ਦਾ ਇਹ ਬੱਚਾ ਦੌਰਾਲਾ ਰੋਡ 'ਤੇ ਸਥਿਤ ਮੁਹੱਲਾ ਗੜ੍ਹੀ ਖਟੀਕਾਂ 'ਚ ਆਪਣੇ ਘਰ ਦੇ ਸਟੋਰ ਰੂਮ 'ਚ ਫਾਹੇ ਨਾਲ ਲਟਕਦਾ ਮਿਲਿਆ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਾਹਿਲ ਦੇ ਦਾਦਾ ਹਨੀਫ਼ ਨੇ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਤੇ ਸਾਹਿਲ ਦੀ ਮਾਂ ਨਸਰੀਨ ਅਤੇ ਉਸ ਦੇ ਪ੍ਰੇਮੀ ਸਮੀਰ ਉਰਫ਼ ਸ਼ੱਬੂ 'ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਹਨੀਫ ਦਾ ਕਹਿਣਾ ਹੈ ਕਿ ਸਾਹਿਲ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਨਸਰੀਨ ਹੁਣ ਸਮੀਰ ਨਾਲ ਪਤੀ-ਪਤਨੀ ਵਾਂਗ ਰਹਿ ਰਹੀ ਸੀ।

ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪੁੱਤਰ ਦਾ ਕਤਲ
ਹਨੀਫ ਨੇ ਦੋਸ਼ ਲਾਇਆ ਕਿ ਸਮੀਰ ਦੀ ਸਾਹਿਲ ਨਾਲ ਰੰਜਿਸ਼ ਸੀ ਅਤੇ ਉਸ ਨੇ ਨਸਰੀਨ ਨਾਲ ਮਿਲ ਕੇ ਸਾਹਿਲ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਖੁਦਕੁਸ਼ੀ ਦਾ ਬਹਾਨਾ ਬਣਾ ਕੇ ਲਾਸ਼ ਨੂੰ ਲਟਕਾ ਦਿੱਤਾ। ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਇਸ ਘਟਨਾ 'ਤੇ ਮੇਰਠ ਦੇ ਐੱਸਪੀ ਦੇਹਤ ਰਾਕੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਕਤਲ ਦੇ ਦੋਸ਼ਾਂ ਦੀ ਪੁਸ਼ਟੀ ਹੋਈ ਹੈ। ਬੱਚੇ ਦੀ ਮਾਂ ਅਤੇ ਉਸ ਦੇ ਪ੍ਰੇਮੀ ਖਿਲਾਫ ਢੁੱਕਵੇਂ ਸਬੂਤ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


author

Baljit Singh

Content Editor

Related News