ਪਤੀ ਨਾਲ ਚੱਲ ਰਹੀ ਸੀ ਲੜਾਈ, ਕਲਯੁੱਗੀ ਮਾਂ ਨੇ 3 ਸਾਲਾ ਧੀ ਨੂੰ ਉਤਾਰਿਆ ਮੌਤ ਦੇ ਘਾਟ
Tuesday, Dec 28, 2021 - 06:05 PM (IST)
ਪਲਵਲ- ਹਰਿਆਣਾ ਦੇ ਪਲਵਲ 'ਚ ਇਕ ਮਾਂ ਵਲੋਂ ਆਪਣੀ ਹੀ 3 ਸਾਲਾ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲੇ 'ਚ ਮ੍ਰਿਤਕ ਬੱਚੀ ਦੇ ਪਿਤਾ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ ਅਧਿਕਾਰੀ ਆਸ਼ ਮੁਹੰਮਦ ਨੇ ਦੱਸਿਆ ਕਿ ਭੇਂੜੌਲੀ ਪਿੰਡ ਵਾਸੀ ਨਹਿਰੂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਆਪਣੀ ਪਤਨੀ ਨਾਲ ਲੜਾਈ ਚੱਲ ਰਹੀ ਹੈ। ਇਸ ਕਾਰਨ ਉਹ ਘਰ 'ਚ ਹੀ ਉੱਪਰ ਵਾਲੇ ਕਮਰੇ 'ਚ ਵੱਖ ਰਹਿੰਦੀ ਹੈ।
ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ
ਰਾਣੀ ਨੇ 26 ਦਸੰਬਰ ਨੂੰ ਉਸ ਦੀ ਤਿੰਨ ਸਾਲਾ ਧੀ ਵੰਦਨਾ ਦਾ ਕਤਲ ਕਰ ਦਿੱਤਾ, ਜਿਸ ਬਾਰੇ ਉਸ ਦੇ ਭਰਾ ਦੇ ਬੱਚਿਆਂ ਨੇ ਉਸ ਨੂੰ ਜਾਣਕਾਰੀ ਦਿੱਤੀ। ਜਦੋਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਮਰੇ 'ਚ ਪੁੱਜਿਆ ਤਾਂ ਉੱਥੇ ਉਸ ਦੀ ਧੀ ਵੰਦਨਾ ਮ੍ਰਿਤਕ ਹਾਲਤ 'ਚ ਪਈ ਮਿਲੀ। ਜਿਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮਾਮਲੇ 'ਚ ਸ਼ਿਕਾਇਤ ਦੇ ਆਧਾਰ 'ਤੇ ਕਤਲ ਦਾ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ 'ਚ ਜੇਕਰ ਕੋਈ ਦੋਸ਼ ਮਿਲਦਾ ਹੈ ਤਾਂ ਇਸ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ