ਹੈਵਾਨ ਮਾਂ ਦੀ ਸ਼ਰਮਨਾਕ ਕਰਤੂਤ : ਸ਼ਰਾਰਤ ਕਰਨ ''ਤੇ ਕੁੱਖੋਂ ਜੰਮੇ ਪੁੱਤ ਨਾਲ ਜੋ ਕੀਤਾ, ਸੁਣ ਕੰਬ ਜਾਵੇਗੀ ਰੂਹ

Tuesday, Jun 17, 2025 - 01:29 PM (IST)

ਹੈਵਾਨ ਮਾਂ ਦੀ ਸ਼ਰਮਨਾਕ ਕਰਤੂਤ : ਸ਼ਰਾਰਤ ਕਰਨ ''ਤੇ ਕੁੱਖੋਂ ਜੰਮੇ ਪੁੱਤ ਨਾਲ ਜੋ ਕੀਤਾ, ਸੁਣ ਕੰਬ ਜਾਵੇਗੀ ਰੂਹ

ਹੁਬਲੀ (ਕਰਨਾਟਕ) : ਕਰਨਾਟਕ ਦੇ ਹੁਬਲੀ ਸ਼ਹਿਰ ਵਿੱਚ ਇੱਕ ਮਾਂ ਨੂੰ ਆਪਣੇ ਪੁੱਤਰ ਨੂੰ ਗਰਮ ਲੋਹੇ ਦੀ ਰਾਡ ਨਾਲ ਸਾੜਨ ਦੇ ਦੋਸ਼ ਵਿੱਚ ਪੁਲਸ ਨੇ ਹਿਰਾਸਤ ਵਿੱਚ ਲਿਆ ਹੈ। ਔਰਤ ਨੇ ਕਥਿਤ ਤੌਰ 'ਤੇ ਆਪਣੇ ਪੁੱਤਰ ਦੇ "ਸ਼ਰਾਰਤੀ" ਵਿਵਹਾਰ ਤੋਂ ਗੁੱਸੇ ਵਿੱਚ ਆ ਕੇ ਉਸਨੂੰ ਇਹ ਬੇਰਹਿਮ ਸਜ਼ਾ ਦਿੱਤੀ। ਪੁਲਸ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਕਤ ਕੱਲਯੁਗੀ ਔਰਤ ਅਨੁਸ਼ਾ ਹੁਲੀਮਾਰਾ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਜ਼ਿਆਦਾ ਆ ਰਹੇ ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਪੁਰਾਣੀ ਹੁਬਲੀ ਦੇ ਟੀਪੂ ਨਗਰ ਵਿੱਚ ਵਾਪਰੀ ਹੈ। ਪੁਲਸ ਸੂਤਰਾਂ ਅਨੁਸਾਰ ਅਨੁਸ਼ਾ ਆਪਣੇ ਪੁੱਤਰ ਦੇ ਵਿਵਹਾਰ ਤੋਂ ਗੁੱਸੇ ਵਿੱਚ ਆ ਗਈ। ਇਸ ਕਰਕੇ ਉਸ ਨੇ ਗੁੱਸੇ ਵਿਚ ਆ ਕੇ ਆਪਣੇ ਹੀ ਬੱਚੇ ਦੇ ਹੱਥ, ਲੱਤਾਂ ਅਤੇ ਗਰਦਨ ਨੂੰ ਗਰਮ ਲੋਹੇ ਦੀ ਰਾਡ ਨਾਲ ਸਾੜ ਦਿੱਤਾ। ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਗੁਆਂਢੀ ਮੌਕੇ 'ਤੇ ਪਹੁੰਚੇ, ਜਿਹਨਾਂ ਨੇ ਬੱਚੇ ਨੂੰ ਉਸਦੀ ਮਾਂ ਤੋਂ ਛੁਡਾਇਆ। ਸਥਾਨਕ ਲੋਕਾਂ ਨੇ ਇਸ ਅਣਮਨੁੱਖੀ ਹਰਕਤ ਨੂੰ ਦੇਖਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। 

ਇਹ ਵੀ ਪੜ੍ਹੋ : ਪਤੀ ਕਰ ਰਿਹਾ ਸੀ ਹਨੀਮੂਨ ਦੀਆਂ ਤਿਆਰੀ..., ਪ੍ਰੇਮੀ ਨਾਲ ਦੌੜੀ ਨਵੀਂ ਲਾੜੀ, ਪਤੀ ਨੇ ਕਿਹਾ...

ਘਟਨਾ ਦੀ ਸੂਚਨਾ ਮਿਲਣ 'ਤੇ ਓਲਡ ਟਾਊਨ ਹੁਬਲੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਬਾਲ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਖਲ ਦੇਣ ਅਤੇ ਬੱਚੇ ਨੂੰ ਲੋੜੀਂਦੀ ਮਦਦ ਅਤੇ ਦੇਖਭਾਲ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਬੱਚਾ ਆਪਣੇ ਸੜਦੇ ਜ਼ਖ਼ਮ ਦਿਖਾ ਰਿਹਾ ਹੈ ਅਤੇ ਦੱਸ ਰਿਹਾ ਹੈ ਕਿ ਉਸਦੀ ਮਾਂ ਨੇ ਉਸਨੂੰ ਗਰਮ ਲੋਹੇ ਦੀ ਰਾਡ ਨਾਲ ਸਾੜ ਦਿੱਤਾ ਹੈ।

ਇਹ ਵੀ ਪੜ੍ਹੋ : ਪੁੱਤਰ ਨੂੰ ਬਚਾਉਣ ਲਈ ਮਾਂ ਨੇ ਅੱਗ 'ਚ ਮਾਰੀ ਛਾਲ, ਨਹੀਂ ਬਚਾ ਸਕੀ ਜਾਨ, ਰੌਂਗਟੇ ਖੜ੍ਹੇ ਕਰੇਗੀ ਵਾਇਰਲ ਵੀਡੀਓ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News