ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ; ਮੂੰਹ 'ਚ ਮਿਰਚਾਂ ਪਾ ਕੇ 10 ਮਹੀਨੇ ਦੀ ਬੱਚੀ ਨੂੰ ਕੁੱਟਦੀ ਹੈ ਬੇਰਹਿਮ ਮਾਂ

Monday, Oct 07, 2024 - 11:49 AM (IST)

ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ; ਮੂੰਹ 'ਚ ਮਿਰਚਾਂ ਪਾ ਕੇ 10 ਮਹੀਨੇ ਦੀ ਬੱਚੀ ਨੂੰ ਕੁੱਟਦੀ ਹੈ ਬੇਰਹਿਮ ਮਾਂ

ਕੌਸ਼ਾਂਬੀ- ਕੋਈ ਮਾਂ ਇੰਨੀ ਵੀ ਬੇਰਹਿਮੀ ਹੋ ਸਕਦੀ ਹੈ ਕਿ ਆਪਣੀ ਦੁੱਧ ਮੂੰਹੀ ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕਰੇ? ਸੋਚਿਆ ਜਾਵੇ ਤਾਂ ਹਰ ਇਕ ਦਾ ਜਵਾਬ ਨਾਂਹ ਵਿਚ ਹੀ ਹੋਵੇਗਾ ਪਰ ਮਨੁੱਖਤਾ ਦੀਆਂ ਹੱਦਾਂ ਪਾਰ ਕਰਨ ਵਾਲੀ ਇਕ ਮਾਂ ਨੇ ਅਜਿਹਾ ਹੀ ਕੀਤਾ। ਇਹ ਬੇਰਹਿਮ ਮਾਂ ਆਪਣੀ ਧੀ ਦੇ ਮੂੰਹ ਵਿਚ ਮਿਰਚਾਂ ਤੱਕ ਪਾ ਦਿੰਦੀ ਸੀ। ਦਿਲ ਨੂੰ ਝੰਜੋੜ ਦੇਣ ਵਾਲਾ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਪਤੀ ਨੇ ਮੁਹੱਲੇ ਵਾਲਿਆਂ ਦੀ ਸ਼ਿਕਾਇਤ 'ਤੇ ਉਸ ਦਾ ਚੋਰੀ ਵੀਡੀਓ ਬਣਾਇਆ। ਮਾਸੂਮ ਬੱਚੀ ਨਾਲ ਬੇਰਹਿਮੀ ਦੀ ਵੀਡੀਓ ਸਾਹਮਣੇ ਆਉਣ 'ਤੇ ਲੋਕ ਹੈਰਾਨ ਹਨ। ਉੱਥੇ ਹੀ ਪੁਲਸ ਮੁਕੱਦਮਾ ਦਰਜ ਕਰ ਕੇ ਜਾਂਚ ਵਿਚ ਜੁੱਟ ਗਈ ਹੈ।

ਇਹ ਵੀ ਪੜ੍ਹੋ- ਉਡਾਉਣ ਭਰਦੇ ਹੀ ਜਹਾਜ਼ 'ਚੋਂ ਨਿਕਲਣ ਲੱਗਾ ਧੂੰਆਂ, 142 ਯਾਤਰੀਆਂ ਦੇ ਅਟਕੇ ਸਾਹ

ਜਾਣਕਾਰੀ ਮੁਤਾਬਕ ਮੰਝਨਪੁਰ ਕੋਤਵਾਲੀ ਖੇਤਰ ਦੇ ਖੇਰਵਾ ਵਾਸੀ ਸਤੇਂਦਰ ਕੁਮਾਰ ਬਹਿਰਾਈਚ ਵਿਚ ਸਰਕਾਰੀ ਅਧਿਆਪਕ ਹੈ। ਉਸ ਦਾ ਵਿਆਹ 2 ਸਾਲ ਪਹਿਲਾਂ ਸ਼ਵੇਤਾ ਗੌਤਮ ਨਾਲ ਹੋਇਆ ਸੀ। ਵਿਆਹ ਮਗਰੋਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ 10 ਮਹੀਨੇ ਪਹਿਲਾਂ ਧੀ ਸ਼ਾਨਵੀ ਦਾ ਜਨਮ ਹੋਇਆ। ਦੋਸ਼ ਹੈ ਕਿ ਇਸ ਤੋਂ ਬਾਅਦ ਪਤਨੀ ਸ਼ਵੇਤਾ ਦਾ ਵਿਵਹਾਰ ਬਦਲਣ ਲੱਗਾ। ਜਦੋਂ ਸਤੇਂਦਰ ਪੜ੍ਹਾਉਣ ਲਈ ਸਕੂਲ ਚੱਲਾ ਜਾਂਦਾ ਸੀ ਤਾਂ ਪਤਨੀ ਪਿੱਛੋਂ ਦੁੱਧ ਮੂੰਹੀ ਬੱਚੀ ਨੂੰ ਬੇਰਹਿਮੀ ਨਾਲ ਕੁੱਟਦੀ ਸੀ। ਸਤੇਂਦਰ ਦੇ ਵਾਪਸ ਆਉਣ 'ਤੇ ਮੁਹੱਲੇ ਦੇ ਲੋਕਾਂ ਨੇ ਉਸ ਨੂੰ ਸਾਰੀ ਗੱਲ ਬਾਰੇ ਦੱਸਿਆ।

ਇਹ ਵੀ ਪੜ੍ਹੋ- ਆਧਾਰ ਕਾਰਡ 'ਤੇ ਮਿੰਟਾਂ 'ਚ ਅਪਡੇਟ ਹੋਵੇਗਾ ਮੋਬਾਈਲ ਨੰਬਰ, ਬਸ ਕਰੋ ਇਹ ਕੰਮ

PunjabKesari

ਇਸ ਤੋਂ ਬਾਅਦ ਸਤੇਂਦਰ ਨੇ ਆਪਣੇ ਮੋਬਾਈਲ ਫੋਨ 'ਚ ਲੁੱਕ ਕੇ ਵੀਡੀਓ ਬਣਾਈ। ਵੀਡੀਓ ਵਿਚ ਸ਼ਵੇਤਾ ਮਾਸੂਮ ਬੱਚੀ ਨੂੰ ਕੁੱਟਦੀ ਨਜ਼ਰ ਆ ਰਹੀ ਹੈ। ਹਾਲਾਂਕਿ ਪਤੀ ਦਾ ਦੋਸ਼ ਹੈ ਕਿ ਉਹ ਰੋਣ 'ਤੇ ਬੱਚੀ ਨੂੰ ਕੁੱਟਦੀ ਹੈ ਅਤੇ ਉਸ ਦੇ ਮੂੰਹ ਵਿਚ ਮਿਰਚਾਂ ਪਾ ਦਿੰਦੀ ਹੈ। ਵਿਰੋਧ ਕਰਨ 'ਤੇ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਧਮਕੀ ਦਿੰਦੀ ਹੈ। ਸਤੇਂਦਰ ਨੇ ਮਾਸੂਮ ਬੱਚੀ ਨਾਲ ਕੁੱਟਮਾਰ ਦਾ ਵੀਡੀਓ ਪੁਲਸ ਕਰਮੀਆਂ ਨੂੰ ਵਿਖਾਇਆ ਤਾਂ ਉਹ ਵੀ ਹੈਰਾਨ ਰਹਿ ਗਏ। ਪੀੜਤ ਸਤੇਂਦਰ ਦੀ ਸ਼ਿਕਾਇਤ 'ਤੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਵਿਚ ਜੁੱਟੀ ਹੈ।

ਇਹ ਵੀ ਪੜ੍ਹੋ-  'ਕੋਈ ਬਚ ਨਹੀਂ ਸਕਦਾ'; ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ


author

Tanu

Content Editor

Related News