ਮਾਂ ਅਤੇ ਦੋ ਬੇਟਿਆਂ ਦੇ ਕੁਹਾੜੀ ਮਾਰ ਕੇ ਕੀਤੀ ਹੱਤਿਆ, ਮਚਿਆ ਹੜਕੰਪ
Sunday, Aug 26, 2018 - 04:57 PM (IST)

ਸਾਗਰ—ਜ਼ਿਲੇ ਦੇ ਹੀਰਾਪੁਰ ਪਿੰਡ 'ਚ ਬੀਤੀ ਰਾਤ ਕੁਹਾੜੀ ਨਾਲ ਮਾਂ ਅਤੇ ਦੋ ਬੇਟਿਆਂ ਦੀ ਹੱਤਿਆਂ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਘਟਨਾ 'ਚ ਮਹਿਲਾ ਦਾ ਪਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਸਪਨਾ ਆਦਿਵਾਸੀ, ਬੇਟੇ ਦੋਊ, ਸੂਰਜ ਅਤੇ ਪਤੀ 'ਤੇ ਸੋਂਦੇ ਸਮੇਂ ਪਿੰਡ ਦੇ ਹੀ ਅਣਪਛਾਤੇ ਵਿਅਕਤੀ ਨੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰੱਖੜੀ ਦੇ ਤਿਓਹਾਰ ਤੋਂ ਪਹਿਲੀ ਰਾਤ ਨੂੰ ਹੋਈ ਹੱਤਿਆਂ ਨਾਲ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ।