ਦਰਦਨਾਕ ਹਾਦਸਾ, ਬੱਸ ਦੀ ਲਪੇਟ ''ਚ ਆਉਣ ਨਾਲ ਮਾਂ-ਪਿਓ ਤੇ ਬੱਚੇ ਦੀ ਮੌਤ

Tuesday, May 02, 2023 - 04:18 PM (IST)

ਦਰਦਨਾਕ ਹਾਦਸਾ, ਬੱਸ ਦੀ ਲਪੇਟ ''ਚ ਆਉਣ ਨਾਲ ਮਾਂ-ਪਿਓ ਤੇ ਬੱਚੇ ਦੀ ਮੌਤ

ਜੈਪੁਰ- ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਸ਼ਾਹਪੁਰਾ ਥਾਣਾ ਖੇਤਰ 'ਚ ਮੰਗਲਵਾਰ ਨੂੰ ਸੂਬਾ ਸੜਕ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਜੋੜੇ ਅਤੇ ਉਨ੍ਹਾਂ ਦੇ 10 ਸਾਲਾ ਬੇਟੇ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਰਾਜਕੁਮਾਰ ਨਾਇਕ ਨੇ ਦੱਸਿਆ ਕਿ ਬਡੇਸਰਾ ਫੈਕਟਰੀ ਨੇੜੇ ਬੱਸ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਫਕਰੂਦੀਨ (45), ਉਸ ਦੀ ਪਤਨੀ ਸਮੀਮ (40) ਅਤੇ ਬੇਟੇ ਅਲੀ (10) ਦੀ ਮੌਕੇ 'ਤੇ ਹੀ ਮੌਤ ਹੋ ਗਈ।

ਅਧਿਕਾਰੀ ਨੇ ਦੱਸਿਆ ਕਿ ਬੱਸ ਜੈਪੁਰ ਤੋਂ ਰਵਾਨਾ ਹੋ ਕੇ ਸ਼ਾਹਪੁਰਾ ਭੀਲਵਾੜਾ ਹੁੰਦੇ ਹੋਏ ਉਦੈਪੁਰ ਜਾ ਰਹੀ ਸੀ ਜਦਕਿ ਬਾਈਕ ਸਵਾਰ ਤਿੰਨੋਂ ਲੋਕ ਸ਼ਾਹਪੁਰਾ ਵੱਲ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸ ਸਬੰਧੀ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News