ਪਿਆਰ ’ਚ ਅੰਨ੍ਹੀ ਹੋਈ ਕਲਯੁੱਗੀ ਮਾਂ ਨੇ ਮਾਸੂਮ ਬੱਚੇ ਦਾ ਕਤਲ ਕਰ ਬੈੱਡ ਹੇਠਾਂ ਸੁੱਟੀ ਲਾਸ਼, ਪ੍ਰੇਮੀ ਨਾਲ ਹੋਈ ਫ਼ਰਾਰ
Friday, Aug 20, 2021 - 03:16 PM (IST)
ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ’ਚ ਬੁਲੰਦਸ਼ਹਿਰ ਜ਼ਿਲ੍ਹੇ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਾਂ ਆਪਣੇ 6 ਮਹੀਨੇ ਦੇ ਬੱਚੇ ਦਾ ਕਤਲ ਕਰਨ ਤੋਂ ਬਾਅਦ ਪ੍ਰੇਮੀ ਨਾਲ ਫਰਾਰ ਹੋ ਗਈ। ਸੀਨੀਅਰ ਪੁਲਸ ਸੁਪਰਡੈਂਟ ਸੰਤੋਸ਼ ਕੁਮਾਰ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਸਬਾ ਸਿਆਨਾ ਵਾਸੀ ਦਾਨਿਸ਼ ਦੀ ਪਤਨੀ ਆਪਣੇ 6 ਮਹੀਨੇ ਦੇ ਬੱਚੇ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਪ੍ਰੇਮੀ ਨਾਲ ਫਰਾਰ ਹੋ ਗਈ।
ਦਾਨਿਸ਼ ਨੇ ਇਸ ਸੰਬੰਧ ’ਚ ਸਿਆਨਾ ਕੋਤਵਾਲੀ ’ਚ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਮੈਂਬਰ ਰਾਤ ਨੂੰ ਜਦੋਂ ਸੌਂ ਰਹੇ ਸਨ, ਉਦੋਂ ਉਸ ਨੇ ਬੱਚੇ ਦਾ ਕਤਲ ਕਰ ਦਿੱਤਾ ਅਤੇ ਲਾਸ਼ ਬੈੱਡ ਦੇ ਹੇਠਾਂ ਸੁੱਟ ਕੇ ਪ੍ਰੇਮੀ ਨਾਲ ਦੌੜ ਗਈ। ਉਨ੍ਹਾਂ ਦੱਸਿਆ ਕਿ ਦਾਨਿਸ਼ ਦੀ ਪਤਨੀ ਘਰ ਨਹੀਂ ਮਿਲੀ ਤਾਂ ਉਸ ਦੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਾ। ਇਸ ਵਿਚ ਬੱਚੇ ਦੀ ਲਾਸ਼ ਬੈੱਡ ਦੇ ਹੇਠਾਂ ਪਈ ਮਿਲੀ। ਪੁਲਸ ਦਾ ਮੰਨਣਾ ਹੈ ਕਿ ਦਾਨਿਸ਼ ਦੀ ਪਤਨੀ ਨੇ ਹੀ ਬੱਚੇ ਦਾ ਕਤਲ ਕੀਤਾ ਹੈ। ਪੁਲਸ ਦਾ ਮੰਨਣਾ ਹੈ ਕਿ ਸ਼ਾਇਦ ਪ੍ਰੇਮੀ ਦੇ ਕਹਿਣ ’ਤੇ ਹੀ ਦਾਨਿਸ਼ ਦੀ ਪਤਨੀ ਨੇ ਬੱਚੇ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਹੋਰ ਬਿੰਦੂਆਂ ’ਤੇ ਵੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਪੁੱਤ ਨਾ ਹੋਣ ’ਤੇ ਪਤਨੀ ’ਤੇ ਸੁੱਟਿਆ ਉਬਲਦਾ ਹੋਇਆ ਪਾਣੀ