ਇਸ ਮਾਂ ਦੇ ਨਾਲ ਜੋ ਹੋਇਆ, ਉਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਭਗਵਾਨ ਕਿਸੇ ਨੂੰ ਅਜਿਹਾ ਬੇਟਾ ਨਾ ਦਵੇ

08/17/2017 7:00:25 PM

ਮੇਰਠ— ਵਾਰਾਨਸੀ ਦੇ ਸਾਰਨਾਕ ਇਲਾਕੇ 'ਚ ਦੁੱਧ ਦੇ ਰਿਸ਼ਤੇ ਨੂੰ ਕਲੰਕਿਤ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮਾਮੂਲੀ ਝਗੜੇ 'ਚ ਇਕ ਬੇਟੇ ਨੇ ਆਪਣੀ ਮਾਂ ਦੀਆਂ ਦੋਹੇਂ ਅੱਖਾਂ ਕੱਢ ਦਿੱਤੀਆਂ ਅਤੇ ਉਸ ਨੂੰ ਹਮੇਸ਼ਾਂ ਲਈ ਅੰਨ੍ਹਾ ਕਰ ਦਿੱਤਾ। ਜ਼ਖਮੀ ਮਾਂ ਸੁਮਨ ਗੁਪਤਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 
ਜਾਣਕਾਰੀ ਮੁਤਾਬਕ ਸੁਮਨ ਗੁਪਤਾ ਦੇ ਚੰਦਨ ਅਤੇ ਸੀਮਾਂਤ ਨਾਮ ਦੇ 2 ਬੇਟੇ ਹਨ ਅਤੇ ਸਾਰਨਾਥ ਇਲਾਕੇ ਦੇ ਆਸ਼ਾਪੁਰ ਕਾਲੋਨੀ 'ਚ ਉਨ੍ਹਾਂ ਦੇ ਨਾਲ ਰਹਿੰਦੀ ਹੈ। ਸੀਮਾਂਤ ਸਵੇਰੇ ਕੋਚਿੰਗ ਪੜ੍ਹਨ ਗਿਆ ਸੀ। ਇਸ ਦੌਰਾਨ ਚੰਦਨ ਦਾ ਆਪਣੀ ਮਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਚੰਦਨ ਨੇ ਕੈਂਚੀ ਨਾਲ ਆਪਣੀ ਮਾਂ ਦੀਆਂ ਅੱਖਾਂ 'ਤੇ ਇਕ ਦੇ ਬਾਅਦ ਇਕ ਉਸ ਨੇ ਕਈ ਵਾਰ ਕਰ ਦਿੱਤੇ। ਖੂਨ ਨਾਲ ਲਥਪਥ ਸੁਮਨ ਗੁਪਤਾ ਕਿਸੇ ਤਰ੍ਹਾਂ ਉਸ ਦੇ ਚੰਗੁਲ ਤੋਂ ਨਿਕਲ ਕੇ ਘਰ ਦੇ ਬਾਹਰ ਆਈ, ਉਦੋਂ ਜਾ ਕੇ ਆਸਪਾਸ ਦੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਈ। ਆਸਪਾਸ ਦੇ ਲੋਕਾਂ ਨੇ ਤੁਰੰਤ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਜਿਸ ਦੇ ਬਾਅਦ ਪੁਲਸ ਨੇ ਦੋਸ਼ੀ ਚੰਦਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਥੇ ਉਸ ਦੀ ਪੀੜਿਤ ਮਾਂ ਦਾ ਬੀ.ਐਚ.ਯੂ ਟਰਾਮਾ ਸੈਂਟਰ 'ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਚਿੰਤਾਜਨਕ ਹੈ।  


Related News