ਸ਼ਰਾਬ ਲਈ ਪੈਸੇ ਦੇਣ ਤੋਂ ਮਾਂ ਨੇ ਕੀਤਾ ਇਨਕਾਰ, ਪੁੱਤ ਨੇ ਦਾਤਰੀ ਮਾਰ ਕੀਤਾ ਕਤਲ

Saturday, Mar 19, 2022 - 05:24 PM (IST)

ਸ਼ਰਾਬ ਲਈ ਪੈਸੇ ਦੇਣ ਤੋਂ ਮਾਂ ਨੇ ਕੀਤਾ ਇਨਕਾਰ, ਪੁੱਤ ਨੇ ਦਾਤਰੀ ਮਾਰ ਕੀਤਾ ਕਤਲ

ਸ਼ਾਹਜਹਾਂਪੁਰ (ਭਾਸ਼ਾ)– ਸ਼ਰਾਬ ਪੀਣ ਲਈ ਪੈਸੇ ਨਾ ਦੇਣ ਤੋਂ ਨਾਰਾਜ਼ ਹੋ ਕੇ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਉਸ ਦਾ ਕਤਲ ਕਰਨ ਦੇ ਦੋਸ਼ ਵਿਚ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਰੋਜ਼ਾ ਥਾਣੇ ਦੇ ਮੁਖੀ ਰਾਜਕੁਮਾਰ ਸ਼ਰਮਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਥਾਣਾ ਖੇਤਰ ਦੇ ਮੁਕਰਾਮਪੁਰ ਪਿੰਡ ਵਾਸੀ ਦੋਸ਼ੀ ਰਾਮਨਰੇਸ਼ ਨੇ ਸ਼ੁੱਕਰਵਾਰ ਰਾਤ ਆਪਣੀ ਮਾਂ ਰਾਮਵਤੀ ਤੋਂ ਸ਼ਰਾਬ ਲਈ ਪੈਸੇ ਮੰਗੇ ਸਨ ਪਰ ਪੈਸੇ ਨਾ ਮਿਲਣ ਤੋਂ ਨਾਰਾਜ਼ ਹੋ ਕੇ ਉਸ ਨੇ ਮਾਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਸਬਜ਼ੀ ਕੱਟਣ ਵਾਲੀ ਦਾਤਰੀ ਨਾਲ ਉਸ ਦੇ ਸਿਰ ’ਤੇ ਹਮਲਾ ਕਰ ਦਿੱਤਾ। 

ਪੁਲਸ ਮੁਤਾਬਕ ਰਾਮਵਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ’ਤੇ ਸ਼ਨੀਵਾਰ ਸਵੇਰੇ ਮੌਕੇ ’ਤੇ ਪਹੁੰਚੇ ਪੁਲਸ ਦਲ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪਰਿਵਾਰ ਵਾਲਿਆਂ ਵਲੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਰਾਮਨੇਰਸ਼ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Tanu

Content Editor

Related News