ਮਾਂ ਦੇ ਲਿਵ-ਇਨ ਪਾਰਟਨਰ ਨੇ 7 ਸਾਲਾ ਮਾਸੂਮ ਦਾ ਕੀਤਾ ਬੇਰਹਿਮੀ ਨਾਲ ਕਤਲ

Tuesday, Jul 09, 2024 - 03:29 PM (IST)

ਮਾਂ ਦੇ ਲਿਵ-ਇਨ ਪਾਰਟਨਰ ਨੇ 7 ਸਾਲਾ ਮਾਸੂਮ ਦਾ ਕੀਤਾ ਬੇਰਹਿਮੀ ਨਾਲ ਕਤਲ

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਇਕ 7 ਸਾਲਾ ਬੱਚੇ ਦਾ ਉਸ ਦੀ ਮਾਂ ਦੇ ਲਿਵ ਇਨ ਪਾਰਟਨਰ ਵਲੋਂ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਮੁੰਡੇ ਦੇ 9 ਸਾਲਾ ਵੱਡੇ ਭਰਾ ਨੂੰ ਵੀ ਉਸ ਵਿਅਕਤੀ ਨੇ ਕੁੱਟਿਆ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਕਿਹਾ ਕਿ ਇਹ ਘਟਨਾ ਗੁਰੂਗ੍ਰਾਮ ਦੇ ਰਾਜੇਂਦਰ ਪਾਰਕ ਇਲਾਕੇ 'ਚ ਹੋਈ, ਜਦੋਂ ਮੁੰਡਿਆਂ ਦੀ ਮਾਂ ਘਰ ਨਹੀਂ ਸੀ। ਮਾਂ ਪ੍ਰੀਤੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਦੋਹਾਂ ਬੱਚਿਆਂ ਮਨੂ (7) ਅਤੇ ਪ੍ਰੀਤ (9) ਨਾਲ ਉੱਤਰ ਪ੍ਰਦੇਸ਼ ਦੇ ਬਿਜਨੌਰ ਵਾਸੀ ਵਿਨੀਤ ਚੌਧਰੀ ਨਾਮੀ ਵਿਅਕਤੀ ਨਾਲ ਰਹਿਣ ਲੱਗੀ ਸੀ। ਪੁਲਸ ਨੇ ਦੱਸਿਆ ਕਿ ਸੋਮਵਾਰ ਰਾਤ ਜਦੋਂ ਉਹ ਬਾਹਰ ਸੀ, ਵਿਨੀਤ ਸ਼ਰਾਬ ਦੇ ਨਸ਼ੇ 'ਚ ਘਰ ਆਇਆ ਅਤੇ ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਗੁੱਸੇ 'ਚ ਆ ਕੇ ਉਸ ਨੇ ਮਨੂ ਨੂੰ ਚੁੱਕਿਆ ਅਤੇ ਕੰਧ 'ਤੇ ਪਟਕ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਨੇ ਪ੍ਰੀਤ ਨੂੰ ਵੀ ਚੁੱਕਿਆ ਅਤੇ ਜ਼ੋਰ ਨਾਲ ਜ਼ਮੀਨ 'ਤੇ ਪਟਕ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। 

ਜਿਵੇਂ ਹੀ ਪ੍ਰੀਤੀ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਘਰ ਪਹੁੰਚੀ ਅਤੇ ਗੁਆਂਢੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਗੁਆਂਢੀਆਂ ਨੇ ਦੋਹਾਂ ਮੁੰਡਿਆਂ ਨੂੰ ਹਸਪਤਾਲ ਪਹੁੰਚਿਆ। ਪੁਲਸ ਨੇ ਦੱਸਇਆ ਕਿ ਹਸਪਤਾਲ 'ਚ ਮਨੂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦੋਂ ਕਿ ਪ੍ਰੀਤ ਗੰਭੀਰ ਰੂਪ ਨਾਲ ਜ਼ਖ਼ਮੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਮੁੰਡਿਆਂ ਦੇ ਦਾਦਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਬੇਟੇ ਅਤੇ ਪ੍ਰੀਤੀ ਦੇ ਪਤੀ ਵਿਜੇ ਕੁਮਾਰ ਦੀ ਪਿਛਲੇ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਪ੍ਰੀਤੀ ਅਤੇ ਉਸ ਦੇ ਪੁੱਤ ਵਿਨੀਤ ਨਾਲ ਰਹਿਣ ਲੱਗੇ। ਮੁੰਡਿਆਂ ਦੇ ਦਾਦਾ ਅਨੁਸਾਰ, ਵਿਨੀਤ ਉਨ੍ਹਾਂ ਦੀ ਮਾਂ ਦੀ ਗੈਰ-ਮੌਜੂਦਗੀ 'ਚ ਉਨ੍ਹਾਂ ਨੂੰ ਕੁੱਟਦਾ ਸੀ। ਇਕ ਨਿੱਜੀ ਕੰਪਨੀ 'ਚ ਕੰਮ ਕਰਨ ਵਾਲੇ ਵਿਨੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News