ਦਿੱਲੀ ''ਚ ਮੋਸਟ ਵਾਂਟੇਡ ''ਮੰਮੀ ਗ੍ਰਿਫਤਾਰ'' 113 ਕੇਸਾਂ ''ਚ ਮੁਲਜ਼ਮ

Monday, Aug 20, 2018 - 03:44 AM (IST)

ਦਿੱਲੀ ''ਚ ਮੋਸਟ ਵਾਂਟੇਡ ''ਮੰਮੀ ਗ੍ਰਿਫਤਾਰ'' 113 ਕੇਸਾਂ ''ਚ ਮੁਲਜ਼ਮ

ਨਵੀਂ ਦਿੱਲੀ—113 ਜੁਰਮਾਂ ਦੇ ਮਾਮਲਿਆਂ 'ਚ ਲੋੜੀਂਦੀ ਲੇਡੀ ਗੈਂਗਸਟਰ ਨੂੰ ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦਿੱਲੀ ਦੀਆਂ 5 ਖਤਰਨਾਕ ਮਹਿਲਾ ਅਪਰਾਧੀਆਂ 'ਚੋਂ ਇਕ ਸੀ। ਪੁਲਸ ਦੇ ਹੱਥੇ ਚੜ੍ਹੀ 62 ਸਾਲਾ ਬਸੀਰਨ ਨੂੰ ਉਸ ਦੀ ਗੈਂਗ ਦੇ ਮੈਂਬਰ 'ਮੰਮੀ' ਦੇ ਨਾਂ ਨਾਲ ਸੱਦਦੇ ਸਨ।
ਰਾਜਸਥਾਨ ਦੀ ਰਹਿਣ ਵਾਲੀ ਬਸੀਰਨ 45 ਸਾਲ ਪਹਿਲਾਂ ਦੱਖਣੀ ਦਿੱਲੀ 'ਚ ਆਈ ਸੀ ਅਤੇ ਝੁੱਗੀਆਂ ਝੌਪੜੀਆਂ 'ਚ ਨਾਜਾਇਜ਼ ਸ਼ਰਾਬ ਵੇਚਦੀ ਸੀ। ਉਸ ਨੇ ਛੋਟੇ ਮੋਟੇ ਜੁਰਮਾਂ ਨਾਲ ਸ਼ੁਰੂਆਤ ਕੀਤੀ ਅਤੇ ਜੁਰਮ ਦੀ ਦੁਨੀਆ 'ਚ ਜਲਦੀ ਹੀ ਮਸ਼ਹੂਰ ਹੋ ਗਈ। ਡਿਪਟੀ ਪੁਲਸ ਕਮਿਸ਼ਨਰ ਰੋਮਿਲ ਬਾਨੀਆ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਬਸੀਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਆਪਣੇ ਪਰਿਵਾਰ ਨੂੰ ਮਿਲਣ ਲਈ ਉਥੇ ਆਈ ਸੀ। ਇਕ ਮਾਮਲੇ 'ਚ ਪਿਛਲੇ 8 ਮਹੀਨਿਆਂ ਤੋਂ ਫਰਾਰ ਸੀ।


Related News