ਮਹਾਰਾਸ਼ਟਰ ''ਚ ਮਈ ਮਹੀਨੇ ''ਚ 9900 ਤੋਂ ਵੱਧ ਨਾਬਾਲਗ ਕੋਰੋਨਾ ਦੀ ਲਪੇਟ ''ਚ ਆਏ

06/01/2021 3:27:32 PM

ਪੁਣੇ- ਮਹਾਰਾਸ਼ਟਰ ਦੇ ਅਹਿਮਦਨਗਰ 'ਚ ਪਿਛਲੇ ਮਹੀਨੇ 9,900 ਤੋਂ ਵੱਧ ਨਾਬਾਲਗ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ 'ਚੋਂ 95 ਫੀਸਦੀ ਤੋਂ ਵੱਧ 'ਚ ਸੰਕਰਮਣ ਦੇ ਲੱਛਣ ਨਹੀਂ ਸਨ ਅਤੇ ਹਾਲਾਤ ਚਿੰਤਾਜਨਕ ਨਹੀਂ ਹੈ। ਜ਼ਿਲ੍ਹਾ ਅਧਿਕਾਰੀ ਰਾਜੇਂਦਰ ਭੋਸਾਲੇ ਨੇ ਦੱਸਿਆ ਕਿ ਇਸ ਸਾਲ ਮਈ 'ਚ ਅਹਿਮਦਨਗਰ 'ਚ ਸੰਕਰਮਣ ਦੇ ਕੁੱਲ 86,182 ਮਾਮਲੇ ਸਾਹਮਣੇ ਆਏ। ਉਨ੍ਹਾਂ ਦੱਸਿਆ,''ਇਨ੍ਹਾਂ 'ਚੋਂ 9,928 ਲੋਕ ਨਾਬਾਲਗ ਹਨ, ਜੋ ਕੁੱਲ ਮਾਮਲਿਆਂ ਦਾ 11.5 ਫੀਸਦੀ ਹੈ।'' ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ 9,928 ਨਾਬਾਲਗਾਂ 'ਚ ਸੰਕਰਮਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚੋਂ 6,700 ਲੋਕ 11 ਤੋਂ 18 ਸਾਲ ਦੀ ਉਮਰ ਦੇ ਹਨ, 3100 ਇਕ ਤੋਂ 10 ਸਾਲ ਦਰਮਿਆਨ ਹਨ, ਉੱਥੇ ਹੀ ਕੁਝ ਇਕ ਸਾਲ ਤੋਂ ਘੱਟ ਉਮਰ ਦੇ ਵੀ ਹਨ।

ਇਹ ਵੀ ਪੜ੍ਹੋ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ’ਚ 'ਮਈ' ਸਭ ਤੋਂ ਖ਼ਰਾਬ ਮਹੀਨਾ ਰਿਹਾ, 35.63 ਫ਼ੀਸਦੀ ਹੋਈਆਂ ਮੌਤਾਂ

ਉਨ੍ਹਾਂ ਕਿਹਾ,''ਕਿਉਂਕਿ ਇਨ੍ਹਾਂ 'ਚੋਂ 95 ਫੀਸਦੀ ਲੋਕਾਂ 'ਚ ਸੰਕਰਮਣ ਦੇ ਲੱਛਣ ਨਹੀਂ ਸਨ, ਇਸ ਲਈ ਚਿੰਤਾ ਦੀ ਗੱਲ ਨਹੀਂ ਹੈ। ਸੰਕਰਮਣ ਦੀ ਤੀਜੀ ਲਹਿਰ ਦੇ ਖ਼ਦਸ਼ੇ ਕਾਰਨ ਇਹ ਜ਼ਰੂਰੀ ਹੈ ਕਿ ਬੱਚਿਆਂ 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇ।'' ਅਹਿਮਦਨਗਰ ਦੇ ਬਾਲਰੋਗ ਕਾਰਜ ਬਲ ਦੇ ਮੈਂਬਰ ਡਾ. ਸਚਿਨ ਸੋਲਾਨ ਨੇ ਕਿਹਾ ਕਿ ਇਹ ਗਿਣਤੀ ਕਾਫ਼ੀ ਵੱਧ ਹੈ ਪਰ ਹਾਲਾਤ ਚਿੰਤਾਜਨਕ ਬਿਲਕੁੱਲ ਨਹੀਂ ਹੈ, ਕਿਉਂਕਿ ਸੰਕਰਮਣ ਦੀ ਲਪੇਟ 'ਚ ਆਏ ਨਾਬਾਲਗਾਂ 'ਚ ਸੰਕਰਮਣ ਦੇ ਲੱਛਣ ਨਹੀਂ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨਿਗਮ ਹਸਪਤਾਲ 'ਚ ਦਾਖ਼ਲ 350 ਤੋਂ 370 ਮਰੀਜ਼ਾਂ 'ਚੋਂ 5 ਜਾਂ 6 ਬੱਚੇ ਹਨ। ਇੰਨੀ ਵੱਡੀ ਗਿਣਤੀ 'ਚ ਬੱਚਿਆਂ ਦੇ ਸੰਕਰਮਣ ਦੀ ਲਪੇਟ 'ਚ ਆਉਣ ਦਾ ਕਾਰਨ ਬਾਰੇ ਪੁੱਛੇ ਜਾਣ 'ਤੇ ਡਾ. ਸੋਲਾਟ ਨੇ ਕਿਹਾ,''ਜ਼ਿਆਦਾਤਰ ਮਾਮਲਿਆਂ 'ਚ ਬੱਚਿਆਂ 'ਚ ਸੰਕਰਮਣ ਮਾਤਾ-ਪਿਤਾ ਜਾਂ ਪਰਿਵਾਰ ਦੇ ਹੋਰ ਬਾਲਗ ਮੈਂਬਰ ਤੋਂ ਪਹੁੰਚਿਆ।''

ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਨੇ ਕਰੋੜਾਂ ਲੋਕਾਂ ਨੂੰ ਕੀਤਾ ਬੇਰੁਜ਼ਗਾਰ, ਹੈਰਾਨ ਕਰਨ ਵਾਲੇ ਹਨ ਅੰਕੜੇ


DIsha

Content Editor

Related News