ਬੈਂਕਾਂ ਦਾ ਡੁੱਬਿਆ ਖ਼ਰਬਾਂ ਰੁਪਿਆ, 98 ਲੱਖ ਤੋਂ ਵਧੇਰੇ ਲੋਕ ਨਹੀਂ ਵਾਪਸ ਕਰ ਰਹੇ ‘ਵੱਡੇ ਲੋਨ’

11/17/2018 4:55:11 PM

 

ਬਿਜ਼ਨੈੱਸ ਡੈਸਕ/ਫਿਲੌਰ — ਆਰ. ਟੀ. ਆਈ. 'ਚ ਹੋਇਆ ਵੱਡਾ ਖ਼ੁਲਾਸਾ

ਆਰ. ਟੀ. ਆਈ. ਤੋਂ ਮਿਲੀ ਜਾਣਕਾਰੀ ਮੁਤਾਬਕ ਬੈਂਕ ਤੋਂ ਲੋਨ ਲੈ ਕੇ ਵਾਪਸ ਨਾ ਕਰਨ ਵਾਲਿਆਂ ’ਚ ਕੇਵਲ ਵਿਜੇ ਮਾਲਿਆ ਅਤੇ ਨੀਰਵ ਮੋਦੀ ਹੀ ਨਹੀਂ, ਸਗੋਂ 1 ਕਰੋੜ ਦੇ ਕਰੀਬ ਹੋਰ ਖਾਤਾ ਧਾਰਕ ਵੀ ਉਨ੍ਹਾਂ ਵਰਗੇ ਹਨ। ਆਰ. ਟੀ. ਆਈ. ਵਰਕਰ ਪੰਜਾਬ ਰੋਹਿਤ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਆਰ. ਟੀ. ਆਈ. ਰਾਹੀਂ ਬੈਂਕਾਂ ਤੋਂ ਲੋਨ ਲੈ ਕੇ ਵਾਪਸ ਨਾ ਚੁਕਾਉਣ ਵਾਲੇ ਐੱਨ. ਪੀ. ਏ. ਅਕਾਊਂਟਾਂ ਦੀ ਸੂਚੀ ਮੰਗੀ ਸੀ, ਜੋ ਜਾਣਕਾਰੀ ਰਿਜ਼ਰਵ ਬੈਂਕ ਨੇ ਸ਼ੈਡਿਊਲ ਕਮਰਸ਼ੀਅਲ ਬੈਂਕਾਂ ਦੀ ਉਨ੍ਹਾਂ ਨੂੰ ਦਿੱਤੀ, ਉਹ ਕਾਫੀ ਹੈਰਾਨ ਕਰਨ ਵਾਲੀ ਮਿਲੀ।

ਨੀਰਵ ਮੋਦੀ ਅਤੇ ਵਿਜੇ ਮਾਲੀਆ ਵਰਗੇ ਹਨ ਹਜ਼ਾਰਾਂ ਲੋਕ

PunjabKesari

ਸੱਭਰਵਾਲ ਨੇ ਦੱਸਿਆ ਕਿ ਬੈਂਕਾਂ ਵਿਚ ਕਰੋਡ਼ਾਂ ਰੁਪਏ ਦਾ ਲੋਨ ਲੈ ਕੇ ਵਾਪਸ ਨਾ ਕਰਨ ਵਾਲਿਆਂ ਵਿਚ ਕੇਵਲ ਵਿਜੇ ਮਾਲਿਆ ਅਤੇ ਨੀਰਵ ਮੋਦੀ ਹੀ ਨਹੀਂ ਹਨ, ਸਗੋਂ 97,98,261 ਅਜਿਹੇ ਦੇਸ਼ ਵਾਸੀ ਹਨ, ਜਿਨ੍ਹਾਂ ਨੇ ਬੈਂਕਾਂ ਵਿਚ ਖਾਤੇ ਖੁਲ੍ਹਵਾ ਕੇ 10,36,206 ਕਰੋਡ਼ ਰੁਪਏ ਦੇ ਲੋਨ ਲੈ ਕੇ ਵਾਪਸ ਨਹੀਂ ਕੀਤੇ। ਜਦ ਕਿ 1915 ਵਿਅਕਤੀ ਅਜਿਹੇ ਵੀ ਹਨ, ਜਿਨ੍ਹਾਂ ਨੇ 100 ਕਰੋਡ਼ ਰੁਪਏ ਅਤੇ ਇਸ ਤੋਂ ਕਈ ਗੁਣਾ ਵੱਧ ਦੀ ਰਾਸ਼ੀ ਬੈਂਕਾਂ ਤੋਂ ਲੋਨ 'ਤੇ ਲੈ ਕੇ ਨਹੀਂ ਮੋੜੀ।

ਅਰੁਣ ਜੇਤਲੀ ਨੇ ਵੀ ਕੀਤੀ ਪੁਸ਼ਟੀ

ਸ਼੍ਰੀ ਸੱਭਰਵਾਲ ਨੇ ਦੱਸਿਆ ਕਿ ਇਸ ਗੱਲ ਦੀ ਪੁਸ਼ਟੀ ਖੁਦ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਬੀਤੇ ਦਿਨੀਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੀਤੀ ਸੀ ਕਿ ਬੈਂਕਾਂ ਨੇ ਲੋਨ ਤੇ ਰੁਪਏ ਦੇਣ ਸਮੇਂ ਸਾਰੀ ਪ੍ਰਕਿਰਿਆ ਠੀਕ ਨਹੀਂ ਨਿਭਾਈ, ਜਿਸ ਕਾਰਨ ਬੈਂਕਾਂ ਦਾ ਅਰਬਾਂ ਰੁਪਇਆ ਗਲਤ ਹੱਥਾਂ ਵਿਚ ਚਲਾ ਗਿਆ, ਜੋ ਹੁਣ ਵਾਪਸ ਨਹੀਂ ਆ ਰਿਹਾ ਹੈ।

 


Related News