ਦੱਖਣੀ-ਕਸ਼ਮੀਰ ''ਚ ਅੱਤਵਾਦੀ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਭੇਜੇ ਗਏ 2,000 ਹੋਰ ਜਵਾਨ

06/22/2017 6:34:48 PM

ਸ਼੍ਰੀਨਗਰ— ਅੱਤਵਾਦੀ ਗਤੀਵਿਧੀਆਂ 'ਚ ਵਾਧੇ ਤੇ ਖੂਫੀਆ ਸੂਚਨਾਵਾਂ ਦੇ ਚੱਲਦੇ 2,000 ਜਵਾਨਾਂ ਦੀਆਂ ਦੋ ਟੁਕੜੀਆਂ ਕਸ਼ਮੀਰ ਦੇ ਸਮੱਸਿਆਗ੍ਰਸਤ ਇਲਾਕਿਆਂ ਵੱਲ ਰਵਾਨਾ ਕੀਤੀਆਂ ਗਈਆਂ ਹਨ। 
ਅਧਿਕਾਰੀਆਂ ਨੇ ਦੱਸਿਆ ਕਿ ਅਨੰਤਨਾਗ, ਕੁਲਗਾਮ, ਸੌਂਪੀਆ ਤੇ ਪੁਲਵਾਮਾ ਵੱਲ ਹੋਰ ਸੁਰੱਖਿਆ ਦਸਤੇ ਰਵਾਨਾ ਕੀਤੇ ਗਏ ਹਨ, ਜਿਸ ਨਾਲ ਇਨ੍ਹਾਂ ਇਲਾਕਿਆਂ 'ਚ ਪਹਿਲਾਂ ਤੋਂ ਹੀ ਬਣੇ ਸੁਰੱਖਿਆ ਕੈਂਪ ਸਰਗਰਮ ਹੋ ਜਾਣਗੇ। ਫੌਜ ਦੀ ਵਿਕਟਰ ਫੋਰਸ ਦੇ ਜਨਰਲ ਅਫਸਰ ਕਮਾਂਡ ਦੇ ਮੇਜਰ ਜਨਰਲ ਬੀ.ਐੱਸ. ਰਾਜੂ ਨੇ ਬੀਤੇ ਦਿਨ ਇਲਾਕੇ 'ਚ ਸਰਵੇ ਕੀਤਾ ਸੀ। ਦੱਖਣੀ ਕਸ਼ਮੀਰ ਦੇ ਅੱਤਵਾਦੀ ਹੱਬ 'ਚ ਤਬਦੀਲ ਹੋਣ ਦੀਆਂ ਖੂਫੀਆਂ ਖਬਰਾਂ ਕਾਰਨ ਇਸ ਤਾਇਨਾਤੀ ਦਾ ਫੈਸਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਸਥਾਨਕ ਲੋਕਾਂ ਦੀ ਮਦਦ ਨਾਲ ਫੌਜੀ ਕੈਂਪ ਬਣਾਏ ਗਏ ਹਨ, ਜਿਨ੍ਹਾਂ ਨੂੰ ਅੱਤਵਾਦੀਆਂ ਵਲੋਂ ਧਮਕਾਏ ਜਾਣ ਦੀਆਂ ਖਬਰਾਂ ਹਨ। ਪੁਲਵਾਮਾ ਦੇ ਲਿੱਦਰ ਸਮੇਤ ਸੌਂਪੀਆ, ਪੁਲਵਾਮਾ ਤੇ ਮੱਧ ਕਸ਼ਮੀਰ 'ਚ ਬਡਗਾਮ ਦੇ ਹੋਰ ਇਲਾਕਿਆਂ 'ਚ ਵੀ ਕੈਂਪ ਬਣਾਏ ਜਾਣਗੇ, ਜਿਨ੍ਹਾਂ 'ਚ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਅੱਤਵਾਦੀਆਂ ਦਾ ਇਥੇ ਆਣਾ-ਜਾਣਾ ਹੈ। ਸੂਤਰਾਂ ਨੇ ਦੱਸਿਆ ਕਿ ਨਵੇਂ ਕੈਂਪ ਹੇਫ ਸ਼ਰੇਮਲ ਦੇ ਸਰਹੱਦੀ ਇਲਾਕਿਆਂ 'ਚ ਬਣਾਏ ਜਾਣਗੇ।


Related News