ਦਿੱਲੀ ''ਚ ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, ਲਗਾਤਾਰ ਪੰਜਵੇਂ ਦਿਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ

Tuesday, Nov 24, 2020 - 11:31 PM (IST)

ਦਿੱਲੀ ''ਚ ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, ਲਗਾਤਾਰ ਪੰਜਵੇਂ ਦਿਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ

ਨਵੀਂ ਦਿੱਲੀ - ਦਿੱਲੀ 'ਚ ਕੋਰੋਨਾ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਿਛਲੇ 24 ਘੰਟੇ 'ਚ ਦੇਸ਼ ਦੀ ਰਾਜਧਾਨੀ 'ਚ 6224 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 109 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਦਿੱਲੀ 'ਚ ਲਗਾਤਾਰ ਪੰਜਵੇਂ ਦਿਨ 100 ਤੋਂ ਜ਼ਿਆਦਾ ਲੋਕਾਂ ਨੇ ਦਮ ਤੋੜਿਆ ਹੈ।

ਦਿੱਲੀ 'ਚ ਕੋਰੋਨਾ ਦੇ ਕੁਲ 5,40,541 ਕੇਸ ਹੋ ਗਏ ਹਨ। ਪਿਛਲੇ 24 ਘੰਟੇ 'ਚ 4943 ਮਰੀਜ਼ ਠੀਕ ਹੋਏ ਹਨ। ਹੁਣ ਤੱਕ ਕੁਲ 4,93,419 ਲੋਕਾਂ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਦਿੱਲੀ 'ਚ ਕੋਰੋਨਾ ਦੇ 38,501 ਐਕਟਿਵ ਕੇਸ ਹਨ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦਿੱਲੀ 'ਚ ਔਸਤਨ ਹਰ ਘੰਟੇ 'ਚ 5 ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ 'ਚ 121 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਸੀ।

ਦਿੱਲੀ 'ਚ ਲਗਾਤਾਰ ਵੱਧਦੇ ਕੋਰੋਨਾ ਦੇ ਮਾਮਲੇ 'ਤੇ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਤਿਉਹਾਰੀ ਸੀਜ਼ਨ 'ਚ ਕੋਰੋਨਾ ਨਿਯਮਾਂ ਦੀ ਅਣਦੇਖੀ ਦੇਖਣ ਨੂੰ ਮਿਲੀ ਹੈ। ਵਿਆਹ ਵਰਗੇ ਸਮਾਗਮਾਂ 'ਚ ਲੋਕ ਫੋਟੋਆਂ ਕਰਵਾਉਣ ਲਈ ਮਾਸਕ ਲਗਾਉਣਾ ਤੱਕ ਭੁੱਲ ਗਏ। ਕੋਰੋਨਾ ਤੋਂ ਬਚਣ ਲਈ ਨਿਰਧਾਰਤ ਸਾਰੇ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ।

ਰਾਜਧਾਨੀ 'ਚ ਕੋਰੋਨਾ ਦੇ ਵੱਧਦੇ ਨਵੇਂ ਮਾਮਲਿਆਂ ਦੇ ਨਾਲ ਹੀ ਮੌਤ ਦੇ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਹੈਲਥ ਬੁਲੇਟਿਨ ਮੁਤਾਬਕ, ਸਿਰਫ ਨਵੰਬਰ ਦੇ ਮਹੀਨੇ 'ਚ ਕੋਰੋਨਾ ਕਾਰਨ 2000 ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਨਵੰਬਰ ਤੋਂ ਪਹਿਲਾਂ ਜੂਨ ਦੇ ਮਹੀਨੇ ਮੌਤਾਂ ਦੀ ਗਿਣਤੀ 2000 ਦੇ ਪਾਰ ਪਹੰਚੀ ਸੀ ਪਰ ਨਵੰਬਰ 'ਚ ਤੇਜ਼ੀ ਨਾਲ ਦਰਜ ਹੋ ਰਹੇ ਮੌਤਾਂ ਦੇ ਅੰਕੜੇ ਜੂਨ ਮਹੀਨੇ ਦਾ ਰਿਕਾਰਡ ਵੀ ਤੋੜ ਸਕਦੇ ਹਨ।


author

Inder Prajapati

Content Editor

Related News