ਹਿਮਾਚਲ ’ਚ ਮੌਸਮ ਦਾ ਬਦਲੇਗਾ ਮਿਜਾਜ਼, 9 ਅਤੇ 10 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ

Saturday, Jul 09, 2022 - 04:23 PM (IST)

ਸ਼ਿਮਲਾ– ਮੌਸਮ ਵਿਭਾਗ ਨੇ ਸ਼ਨੀਵਾਰ ਯਾਨੀ ਕਿ ਅੱਜ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ 9 ਅਤੇ 10 ਜੁਲਾਈ ਨੂੰ ਜ਼ਿਆਦਾ ਥਾਵਾਂ ’ਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਦੋਹਾਂ ਦਿਨਆਂ ’ਚ ਸਿਰਮੌਰ, ਸੋਲਨ, ਸ਼ਿਮਲਾ, ਮੰਡੀ, ਕੁੱਲੂ, ਹਮੀਰਪੁਰ, ਕਾਂਗੜਾ, ਬਿਲਾਸਪੁਰ ਜ਼ਿਲ੍ਹਿਆਂ ਅਤੇ ਸ਼ਿਮਲਾ ਸ਼ਹਿਰ ਸਮੇਤ ਆਲੇ-ਦੁਆਲੇ ਦੇ ਖੇਤਰਾਂ ’ਚ ਮੱਧ ਤੋਂ ਭਾਰੀ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ। 

ਮੌਸਮ ਵਿਭਾਗ ਨੇ ਇਸ ਸਮੇਂ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਇਕ ਜਾਂ ਦੋ ਵਾਰ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਮੀਂਹ ਕਾਰਨ ਆਵਾਜਾਈ ’ਚ ਰੁਕਾਵਟ, ਜ਼ਮੀਨ ਖਿਸਕਣ ਤੋਂ ਇਲਾਵਾ ਨਾਲਿਆਂ, ਨਦੀਆਂ ਅਤੇ ਹੋਰ ਤਲਾਬਾਂ ’ਚ ਪਾਣੀ ਦਾ ਪੱਧਰ ਵੱਧਣ ਨਾਲ ਅਚਾਨਕ ਹੜ੍ਹ ਆ ਸਕਦਾ ਹੈ। 

ਮੌਸਮ ਵਿਭਾਗ ਨੇ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਣ ਲਈ ਉੱਚਿਤ ਸੁਰੱਖਿਆ ਉਪਾਅ ਕਰਨ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਲਾਹੌਲ-ਸਪੀਤੀ ਅਤੇ ਕਿਨੌਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਸਮੇਤ ਉੱਚੀਆਂ ਪਹਾੜੀਆਂ ’ਤੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ।


Tanu

Content Editor

Related News