ਮਾਇਆਪੁਰੀ ਦੀ ਉਦਯੋਗਿਕ ਯੂਨਿਟਾਂ ਨੂੰ 'ਕਲੋਜ਼ਰ ਨੋਟਿਸ'

Wednesday, Jul 03, 2019 - 11:49 AM (IST)

ਮਾਇਆਪੁਰੀ ਦੀ ਉਦਯੋਗਿਕ ਯੂਨਿਟਾਂ ਨੂੰ 'ਕਲੋਜ਼ਰ ਨੋਟਿਸ'

ਨਵੀਂ ਦਿੱਲੀ—ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਕੰਟਰੋਲ ਕਰਨ ਲਈ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ. ਪੀ. ਸੀ. ਸੀ.) ਨੇ ਸਖਤ ਕਦਮ ਚੁੱਕੇ ਹਨ। ਡੀ. ਪੀ. ਸੀ. ਸੀ. ਵੱਲੋਂ ਇਸ ਹਫਤੇ ਪੱਛਮੀ ਦਿੱਲੀ ਦੀ ਮਾਇਆਪੁਰੀ 'ਚ ਉਨ੍ਹਾਂ ਉਦਯੋਗਿਕ ਯੂਨਿਟਾਂ ਨੂੰ 'ਕਲੋਜ਼ਰ ਨੋਟਿਸ' ਜਾਰੀ ਕੀਤਾ ਜਾਵੇਗਾ, ਜਿਨ੍ਹਾਂ ਨੇ ਕੰਮ ਕਰਨ ਦੀ ਸਹਿਮਤੀ ਲਈ ਅਰਜੀ ਨਹੀਂ ਦਿੱਤੀ ਜਾਂ ਜਿਨ੍ਹਾਂ ਨੇ ਵਾਤਾਵਰਨ ਨੁਕਸਾਨ ਮੁਆਵਜ਼ਾ (ਈ. ਡੀ. ਸੀ.) ਦਾ ਭੁਗਤਾਨ ਨਹੀਂ ਕੀਤਾ ਹੈ। 

ਕਲੋਜ਼ਰ ਨੋਟਿਸ ਦਾ ਮਤਲਬ ਕਿ ਡੀ. ਪੀ. ਸੀ. ਸੀ. ਅਧਿਕਾਰੀਆਂ ਵੱਲੋਂ ਯੂਨਿਟਾਂ ਨੂੰ ਪਾਣੀ ਅਤੇ ਬਿਜਲੀ ਪੂਰੀ ਤਰ੍ਹਾਂ ਬੰਦ ਕਰਨ ਲਈ ਕਿਹਾ ਜਾਵੇਗਾ ਅਤੇ ਫਿਰ ਉਨ੍ਹਾਂ ਨੂੰ ਸੀਲ ਕਰਨ ਲਈ ਸਬ-ਡਿਵੀਜ਼ਨਲ ਮੈਜਿਸਟ੍ਰੇਟ ਨੂੰ ਆਦੇਸ਼ ਦੇਣਗੇ। 

ਅਪ੍ਰੈਲ ਮਹੀਨੇ ਦੌਰਾਨ ਇਲਾਕੇ 'ਚ ਸਕ੍ਰੈਪ ਯੁਨਿਟਾਂ ਨੂੰ ਸੀਲ ਕਰਨ ਦੇ ਕਾਰਨ ਹਿੰਸਾ ਹੋਈ ਸੀ। ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਡੀ. ਪੀ. ਸੀ. ਸੀ. ਦੀਆਂ 4 ਟੀਮਾਂ ਨੇ 14-30 ਮਈ ਨੂੰ ਇੱਕ ਸਰਵੇਅ ਕੀਤਾ ਸੀ। ਅਧਿਐਨ ਦੇ ਆਧਾਰ 'ਤੇ 122 ਯੂਨਿਟਾਂ 'ਤੇ ਜੁਰਮਾਨਾ ਲਗਾਇਆ ਗਿਆ ਸੀ, ਜਿਨ੍ਹਾਂ 'ਚੋ 102 ਨੂੰ 'ਕੰਮ ਕਰਨ ਲਈ ਸਹਿਮਤ ਨਹੀਂ ਸਨ ਅਤੇ 20 ਪ੍ਰਦੂਸ਼ਣ ਨਿਯਮਾਂ ਦਾ ਉਲੰਘਣ ਕਰ ਰਹੀਆਂ ਸਨ।


author

Iqbalkaur

Content Editor

Related News