PM ਮੋਦੀ ਦੇ ਕਾਰਜਕਾਲ ''ਚ ਪੈਦਾ ਹੋਈਆਂ 17.9 ਕਰੋੜ ਨੌਕਰੀਆਂ: RBI ਡਾਟਾ
Friday, Jan 03, 2025 - 05:00 PM (IST)
ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (RBI) ਦੇ KLEMS ਡੇਟਾਬੇਸ ਮੁਤਾਬਕ UPA ਸ਼ਾਸਨ ਦੀ ਤੁਲਨਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੌਰਾਨ ਰੁਜ਼ਗਾਰ ਸਿਰਜਣ, ਖੇਤੀਬਾੜੀ, ਨਿਰਮਾਣ ਅਤੇ ਸੇਵਾਵਾਂ ਦੇ ਖੇਤਰ 'ਚ ਮਹੱਤਵਪੂਰਨ ਸੁਧਾਰ ਹੋਏ ਹਨ। ਇਸ 'ਚ ਕਿਹਾ ਗਿਆ ਹੈ ਕਿ 2014 ਤੋਂ 2024 ਦਰਮਿਆਨ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ' 17.9 ਕਰੋੜ ਵਾਧੂ ਨੌਕਰੀਆਂ ਪੈਦਾ ਹੋਈਆਂ ਹਨ, ਜਦੋਂ ਕਿ 2004 ਤੋਂ 2014 ਦਰਮਿਆਨ UPA ਸ਼ਾਸਨ ਦੌਰਾਨ ਸਿਰਫ 2.9 ਕਰੋੜ ਵਾਧੂ ਨੌਕਰੀਆਂ ਪੈਦਾ ਹੋਈਆਂ ਸਨ।
KLEMS ਡੇਟਾ ਉਤਪਾਦਨ 'ਚ ਪੰਜ ਮੁੱਖ ਇਨਪੁਟਸ- ਪੂੰਜੀ (K), ਲੇਬਰ (L), ਊਰਜਾ (E), ਸਮੱਗਰੀ (M) ਅਤੇ ਸੇਵਾਵਾਂ (S) 'ਚ ਸਮਝ ਪ੍ਰਦਾਨ ਕਰਦਾ ਹੈ। ਇਹ ਡੇਟਾਬੇਸ 27 ਉਦਯੋਗਾਂ ਲਈ ਬਣਾਇਆ ਗਿਆ ਹੈ ਜੋ 6 ਸੈਕਟਰ ਬਣਾਉਣ ਲਈ ਇਕੱਠੇ ਹੋਏ ਹਨ। RBI ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਸਾਲ ਹੀ 4.6 ਕਰੋੜ ਨੌਕਰੀਆਂ ਪੈਦਾ ਹੋਈਆਂ ਸਨ। 2014 ਤੋਂ 2024 ਦਰਮਿਆਨ ਪ੍ਰਧਾਨ ਮੰਤਰੀ ਮੋਦੀ ਸਰਕਾਰ ਦੌਰਾਨ ਰੁਜ਼ਗਾਰ 36 ਫੀਸਦੀ ਵਧਿਆ ਹੈ, ਜਦੋਂ ਕਿ UPA ਸਰਕਾਰ ਦੇ 2004 ਅਤੇ 2014 ਦੌਰਾਨ ਸਿਰਫ 6 ਫੀਸਦੀ ਸੀ।
ਅੰਕੜਿਆਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਖੇਤੀਬਾੜੀ ਖੇਤਰ ਵਿਚ 19 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ UPA ਦੇ ਕਾਰਜਕਾਲ 'ਚ 16 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਨਿਰਮਾਣ ਖੇਤਰ 2014-2024 ਦੌਰਾਨ 15 ਫ਼ੀਸਦੀ ਵਧਿਆ ਜਦੋਂ ਕਿ UPA ਦੇ 2004-2014 ਦੌਰਾਨ ਸਿਰਫ 6 ਫ਼ੀਸਦੀ ਸੀ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਅਧੀਨ ਸੇਵਾ ਖੇਤਰ ਨੇ ਵੀ ਪ੍ਰਭਾਵਸ਼ਾਲੀ 36 ਫੀਸਦੀ ਵਾਧਾ ਦਰਜ ਕੀਤਾ, ਜਦੋਂ ਕਿ ਯੂਪੀਏ ਸ਼ਾਸਨ ਦੌਰਾਨ 25 ਫ਼ੀਸਦੀ ਵਾਧਾ ਹੋਇਆ ਸੀ। ਨੌਜਵਾਨਾਂ ਦੀ ਰੁਜ਼ਗਾਰ ਦਰ ਵੀ 2017-2018 ਵਿੱਚ 31.4 ਫੀਸਦੀ ਤੋਂ ਵਧ ਕੇ 2023-2024 ਵਿੱਚ 41.7 ਫੀਸਦੀ ਹੋ ਗਈ ਹੈ।