ਮੋਰਚਾ ਫਤਿਹ ਕਰਨ ਮਗਰੋਂ ਕਿਸਾਨ ਸਿੰਘੂ ਬਾਰਡਰ ਤੋਂ ਨਾਲ ਲੈ ਆਏ ਕੀਮਤੀ ਚੀਜ਼, ਜੁੜੀਆਂ ਨੇ ਕਈ ਯਾਦਾਂ
Monday, Dec 13, 2021 - 12:19 PM (IST)
ਨਵੀਂ ਦਿੱਲੀ— ਦਿੱਲੀ ਦੇ ਬਾਰਡਰਾਂ ’ਤੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਇਕ ਸਾਲ ਤੋਂ ਵੱਧ ਸਮਾਂ ਚੱਲਿਆ। ਆਖ਼ਰਕਾਰ ਲੰਬੇ ਸੰਘਰਸ਼ ਮਗਰੋਂ ਕਿਸਾਨਾਂ ਨੇ ਮੋਰਚਾ ਫਤਿਹ ਕੀਤਾ ਅਤੇ ਹੁਣ ਉਹ ਖੁਸ਼ੀ-ਖੁਸ਼ੀ ਘਰ ਵਾਪਸੀ ਕਰ ਰਹੇ ਹਨ। ਖੇਤਾਂ ’ਚ ਮਿੱਟੀ ਨਾਲ ਮਿੱਟੀ ਹੋਣ ਵਾਲਾ ਅੰਨਦਾਤਾ ਬਹੁਤ ਹੀ ਸਬਰ ਅਤੇ ਸੰਤੋਖ ਨਾਲ ਬਾਰਡਰਾਂ ’ਤੇ ਬੈਠਾ ਰਿਹਾ ਕਿ ਆਖ਼ਰਕਾਰ ਇਕ ਦਿਨ ਜਿੱਤ ਜ਼ਰੂਰ ਮਿਲੇਗੀ ਅਤੇ ਜਿੱਤ ਮਿਲੀ ਵੀ। ਮੋਦੀ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਹੀ ਪਿਆ।
ਇਹ ਵੀ ਪੜ੍ਹੋ : ਲੰਬੇ ਸੰਘਰਸ਼ ਮਗਰੋਂ ਕਿਸਾਨਾਂ ਦੀ ਹੋਈ ‘ਫਤਿਹ’, 378 ਦਿਨ ਬਾਅਦ ਖਾਲੀ ਹੋ ਰਿਹੈ ਸਿੰਘੂ ਬਾਰਡਰ (ਤਸਵੀਰਾਂ)
ਕਿਸਾਨਾਂ ਦੇ ਇਸ ਅਟਲ ਭਰੋਸੇ ਅਤੇ ਹੌਂਸਲੇ ਨੇ ਉਨ੍ਹਾਂ ਨੂੰ ਜਿੱਤ ਦਿਵਾਈ। ਇਕ ਸਾਲ ਤੋਂ ਵੱਧ ਸਮੇਂ ਦੇ ਅੰਦੋਲਨ ਦੌਰਾਨ ਕਿਸਾਨਾਂ ਨੇ ਬਾਰਡਰਾਂ ਨੂੰ ਆਪਣਾ ਘਰ ਹੀ ਬਣਾ ਲਿਆ ਸੀ। ਰੋਜ਼ਾਨਾ ਮਘਦੇ ਚੁੱਲ੍ਹਿਆ ਤੋਂ ਲੈ ਕੇ ਉਹ ਝੌਂਪੜੀਆਂ ਵੀ ਬੇਸ਼ਕੀਮਤੀ ਸਨ, ਜਿਨ੍ਹਾਂ ’ਚ ਕਿਸਾਨਾਂ ਨੇ ਗਰਮੀ ਅਤੇ ਸਰਦ ਰਾਤਾਂ ਬਤੀਤ ਕੀਤੀਆਂ। ਖ਼ਾਸ ਗੱਲ ਇਹ ਹੈ ਕਿ ਸਿੰਘੂ ਬਾਰਡਰ ਤੋਂ ਕਿਸਾਨ ਇਸ ਪੂਰੀ ਝੌਂਪੜੀ ਨੂੰ ਹੀ ਟਰੱਕ ਵਿਚ ਰੱਖ ਕੇ ਆਪਣੇ ਨਾਲ ਲੈ ਆਏ। ਇਸ ਝੌਂਪੜੀ ’ਤੇ ਦੋ ਲਾਈਨਾਂ ਲਿਖੀਆਂ ਹਨ- ‘‘ਇਕ ਚੀਜ਼ ਦਾ ਰੱਦ ਹੋਣਾ ਤੈਅ ਹੈ, ਕਾਲੇ ਕਾਨੂੰਨ ਜਾਂ ਸਰਕਾਰ।’’
ਇਹ ਵੀ ਪੜ੍ਹੋ : ਸਾਲ ਭਰ ਦਾ ਲੰਬਾ ਸੰਘਰਸ਼, ਜਿੱਤ ਦੀ ਖ਼ੁਸ਼ੀ ਅਤੇ ਅੰਦੋਲਨ ਦੀਆਂ ਯਾਦਾਂ ਨਾਲ ਘਰਾਂ ਨੂੰ ਪਰਤਣ ਲੱਗਾ ‘ਅੰਨਦਾਤਾ’
ਕਿਸਾਨਾਂ ਦਾ ਕਹਿਣਾ ਹੈ ਕਿ ਸਿੰਘੂ ਬਾਰਡਰ ਪਿਛਲੇ ਇਕ ਸਾਲ ਤੋਂ ਸਾਡਾ ਘਰ ਬਣ ਗਿਆ ਸੀ। ਇਸ ਅੰਦੋਲਨ ਨੇ ਸਾਨੂੰ ਇਕਜੁੱਟ ਕੀਤਾ। ਸੈਂਕੜੇ ਚੰਗੀਆਂ ਯਾਦਾਂ ਨਾਲ ਅਤੇ ਕਾਲੇ ਕਾਨੂੰਨਾਂ ਖ਼ਿਲਾਫ਼ ਮਿਲੀ ਜਿੱਤ ਨਾਲ ਘਰ ਜਾ ਰਹੇ ਹਾਂ। ਕਿਸਾਨ ਚੰਗੇ ਆਰਕੀਟੈਕਟ ਵੀ ਹਨ। ਕਿਸਾਨ ਇਸ ਝੌਂਪੜੀ ਨੂੰ ਆਪਣੇ ਨਾਲ ਲੈ ਜਾ ਰਹੇ ਹਨ। ਇਹ ਇਕ ਸੁੰਦਰ ਅਤੇ ਚੰਗੀ ਤਰ੍ਹਾਂ ਬਣਾਈ ਗਈ ਝੌਂਪੜੀ ਸੀ। ਕਿਸਾਨ ਜੇਸੀਬੀ ਦੀ ਮਦਦ ਨਾਲ ਇਸ ਢਾਂਚੇ ਨੂੰ ਟਰੱਕ ਵਿਚ ਲੋਡ ਕਰ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਦੀ ਘਰ ਵਾਪਸੀ ਤੋਂ ਬਾਅਦ ਖੁੱਲ੍ਹ ਗਿਆ ਟਿਕਰੀ ਬਾਰਡਰ (ਵੇਖੋ ਤਸਵੀਰਾਂ)
ਇਸ ਤੋਂ ਇਲਾਵਾ ਸਿੰਘੂ ਮੋਰਚੇ ’ਤੇ ਬਣਿਆ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਨੂੰ ਵੀ ਇਸ਼ ਦੇ ਆਯੋਜਕ ਉਸ ਤਰ੍ਹਾਂ ਪੰਜਾਬ ਵਾਪਲ ਲੈ ਕੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅੰਦੋਲਨ ਸਸਪੈਂਡ; ਕਿਸਾਨ ਮੋਰਚਾ ਦੀ ਇਤਿਹਾਸਕ ਜਿੱਤ, ਜਾਣੋ ਹੋਰ ਕੀ ਬੋਲੇ ਕਿਸਾਨ ਆਗੂ
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੋਂ ਖੇਤੀ ਕਾਨੂੰਨਾਂ- ਕਿਸਾਨਾਂ ਦਾ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ ਐਕਟ 2020, ਮੁੱਲ ਭਰੋਸਾ ਅਤੇ ਖੇਤੀ ਸੇਵਾਵਾਂ ਐਕਟ 2020 ਬਾਰੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਸਮਝੌਤਾ, ਜ਼ਰੂਰੀ ਵਸਤਾਂ (ਸੋਧ) ਐਕਟ 2020 ਵਾਪਸ ਲੈਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਦੇ ਇਸ ਐਲਾਨ ਮਗਰੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਹੋਰ ਮੰਗਾਂ ਨੂੰ ਸਰਕਾਰ ਵਲੋਂ ਮੰਨ ਲਏ ਜਾਣ ਮਗਰੋਂ ਅੰਦੋਲਨ ਨੂੰ ਸਸਪੈਂਡ ਕਰਨ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਮੋਰਚੇ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਇਤਿਹਾਸਕ ਜਿੱਤ ਦੱਸਿਆ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਭੇਜੀ ਇਸ ਚਿੱਠੀ ਮਗਰੋਂ ਕਿਸਾਨ ਆਗੂਆਂ ਨੇ ਖ਼ਤਮ ਕੀਤਾ ਅੰਦੋਲਨ, ਪੜ੍ਹੋ ਕੀ ਦਿੱਤਾ ਭਰੋਸਾ