ਮੋਰਬੀ ਪੁਲ ਹਾਦਸਾ ਗੁਜਰਾਤ ''ਚ ਭ੍ਰਿਸ਼ਟਾਚਾਰ ਦਾ ਨਤੀਜਾ : ਅਰਵਿੰਦ ਕੇਜਰੀਵਾਲ

Tuesday, Nov 01, 2022 - 02:51 PM (IST)

ਮੋਰਬੀ ਪੁਲ ਹਾਦਸਾ ਗੁਜਰਾਤ ''ਚ ਭ੍ਰਿਸ਼ਟਾਚਾਰ ਦਾ ਨਤੀਜਾ : ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਮੋਰਬੀ ਪੁਲ ਹਾਦਸਾ ਗੁਜਰਾਤ 'ਚ ਵਿਆਪਕ ਭ੍ਰਿਸ਼ਟਾਚਾਰ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨਾਲ ਉਨ੍ਹਾਂ ਦੀ ਹਮਦਰਦੀ ਹੈ। ਦੱਸਣਯੋਗ ਹੈ ਕਿ ਗੁਜਰਾਤ ਦੇ ਮੋਰਬੀ 'ਚ ਮੱਛੂ ਨਦੀ 'ਤੇ ਬਣਿਆ ਬ੍ਰਿਟਿਸ਼ ਯੁੱਗ ਦਾ ਪੁਲ ਐਤਵਾਰ ਨੂੰ ਟੁੱਟ ਗਿਆ ਸੀ, ਜਿਸ 'ਚ ਹੁਣ ਤੱਕ 134 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਕੇਜਰੀਵਾਲ ਨੇ ਗੁਜਰਾਤ ਸਰਕਾਰ ਦੇ ਸੱਤਾ ਛੱਡਣ ਅਤੇ ਸੂਬੇ 'ਚ ਤੁਰੰਤ ਵਿਧਾਨ ਸਭਾ ਚੋਣ ਕਰਵਾਉਣ ਦੀ ਮੰਗ ਵੀ ਕੀਤੀ।

ਇਹ ਵੀ ਪੜ੍ਹੋ : ਗੁਜਰਾਤ : ਮੋਰਬੀ 'ਚ ਪੁਲ ਟੁੱਟਣ ਨਾਲ ਹੁਣ ਤੱਕ 132 ਲੋਕਾਂ ਦੀ ਮੌਤ

ਕੇਜਰੀਵਾਲ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ,''ਮੋਰਬੀ ਪੁਲ ਹਾਦਸਾ ਵਿਆਪਕ ਭ੍ਰਿਸ਼ਟਾਚਾਰ ਦਾ ਨਤੀਜਾ ਹੈ। ਪੀੜਤਾਂ ਨਾਲ ਮੇਰੀਆਂ ਦੁਆਵਾਂ ਹਨ। ਇਕ ਘੜੀ ਬਣਾਉਣ ਵਾਲੀ ਅਜਿਹੀ ਕੰਪਨੀ ਨੂੰ ਪੁਲ ਨਿਰਮਾਣ ਦਾ ਠੇਕਾ ਕਿਉਂ ਦਿੱਤਾ ਗਿਆ, ਜਿਸ ਨੂੰ ਇਸ ਦਾ ਕੋਈ ਅਨੁਭਵ ਨਹੀਂ ਸੀ?'' ਆਮ ਆਦਮੀ ਪਾਰਟੀ (ਆਪ) ਮੁਖੀ ਨੇ ਕਿਹਾ ਕਿ ਗੁਜਰਾਤ 'ਚ ਭਾਜਪਾ (ਭਾਰਤੀ ਜਨਤਾ ਪਾਰਟੀ) ਸੰਘਰਸ਼ ਕਰ ਰਹੀ ਹੈ, ਕਿਉਂਕਿ ਆਉਣ ਵਾਲੀਆਂ ਚੋਣਾਂ 'ਚ 'ਆਪ' ਉਸ ਨੂੰ ਚੁਣੌਤੀ ਦੇਣ ਵਾਲੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News