28 ਜੁਲਾਈ ਤੋਂ ਸ਼ੁਰੂ ਹੋਵੇਗਾ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ
Wednesday, Jun 25, 2025 - 12:47 PM (IST)

ਭੋਪਾਲ : ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 28 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਜੋ 8 ਅਗਸਤ ਤੱਕ ਚਲੇਗਾ। ਇਸ ਸੈਸ਼ਨ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਬੁੱਧਵਾਰ ਨੂੰ ਦਿੱਤੀ ਗਈ ਹੈ। ਵਿਧਾਨ ਸਬਾ ਦੇ ਪ੍ਰਮੁੱਖ ਸਕੱਤਰ ਏਪੀ ਸਿੰਘ ਨੇ ਕਿਹਾ ਕਿ ਸੈਸ਼ਨ ਵਿਚ 10 ਮੀਟਿੰਗਾਂ ਹੋਣਗੀਆਂ।
ਇਹ ਵੀ ਪੜ੍ਹੋ : ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
ਮੰਗਲਵਾਰ ਨੂੰ ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਮੱਧ ਪ੍ਰਦੇਸ਼ ਦੀ 16ਵੀਂ ਵਿਧਾਨ ਸਭਾ ਦਾ ਛੇਵਾਂ ਸੈਸ਼ਨ 28 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 8 ਅਗਸਤ ਤੱਕ ਚਲੇਗਾ। ਵਿਧਾਨ ਸਭਾ ਸਕੱਤਰੇਤ 9 ਜੁਲਾਈ ਤੱਕ ਨਿੱਜੀ ਮੈਂਬਰਾਂ ਦੇ ਬਿੱਲਾਂ ਦੇ ਨੋਟਿਸ ਅਤੇ 17 ਜੁਲਾਈ ਤੱਕ ਨਿੱਜੀ ਮੈਂਬਰਾਂ ਦੇ ਮਤਿਆਂ ਦੇ ਨੋਟਿਸ ਸਵੀਕਾਰ ਕਰੇਗਾ। ਮੁਲਤਵੀ ਮਤੇ ਅਤੇ ਧਿਆਨ ਦਿਵਾਊ ਨੋਟਿਸ 22 ਜੁਲਾਈ ਨੂੰ ਸਵੀਕਾਰ ਕੀਤੇ ਜਾਣਗੇ।
ਇਹ ਵੀ ਪੜ੍ਹੋ : 'ਪਾਣੀ 'ਚ ਹਲਦੀ' ਪਾਉਣ ਦੀ ਜੇ ਤੁਸੀਂ ਵੀ ਬਣਾ ਰਹੇ ਹੋ Reel ਤਾਂ ਸਾਵਧਾਨ! ਘਰ 'ਚ ਭੂਤਾਂ ਨੂੰ ਦੇ ਰਹੇ ਹੋ ਸੱਦਾ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।