ਮਾਨਸੂਨ ਦੇ 21 ਜੂਨ ਤੱਕ ਗੋਆ ਪਹੁੰਚਣ ਦੀ ਸੰਭਾਵਨਾ : ਮੌਸਮ ਵਿਭਾਗ

06/20/2019 11:02:28 AM

ਪਣਜੀ— ਦੱਖਣ-ਪੱਛਮ ਮਾਨਸੂਨ ਦੇ ਲਗਭਗ ਪੰਦਰਵਾੜੇ ਦੀ ਦੇਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਗੋਆ ਪਹੁੰਚਣ ਦਾ ਅਨੁਮਾਨ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਰਾਜ ਦੇ ਵੱਖ-ਵੱਖ ਹਿੱਸਿਆਂ 'ਚ ਬੀਤੇ ਕੁਝ ਦਿਨਾਂ ਤੋਂ ਬਾਰਸ਼ ਹੋ ਰਹੀ ਹੈ ਅਤੇ ਇਹ ਵੀਰਵਾਰ ਵੀ ਜਾਰੀ ਰਹੇਗੀ। ਰਾਜ ਦੀ ਰਾਜਧਾਨੀ ਪਣਜੀ 'ਚ ਵੀਰਵਾਰ ਨੂੰ ਸਵੇਰੇ ਹੀ ਹਲਕੀ ਬਾਰਸ਼ ਹੋਈ।

ਅਧਿਕਾਰੀ ਨੇ ਕਿਹਾ,''ਮਾਨਸੂਨ ਦੇ ਸ਼ੁੱਕਰਵਾਰ ਤੱਕ ਗੋਆ ਪਹੁੰਚਣ ਦੀ ਆਸ ਹੈ। ਉੱਤਰੀ ਗੋਆ ਅਤੇ ਦੱਖਣੀ ਗੋਆ ਦੇ ਜ਼ਿਆਦਾਤਰ ਇਲਾਕਿਆਂ 'ਚ ਵੀਰਵਾਰ ਨੂੰ ਹਲਕੀ ਬਾਰਸ਼ ਹੋ ਸਕਦੀ ਹੈ।'' ਮੌਸਮ ਵਿਭਾਗ ਦੇ ਇੱਥੇ ਸਥਿਤ ਕੇਂਦਰ ਨੇ ਇਕ ਬੁਲੇਟਿਨ 'ਚ ਕਿਹਾ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦੱਖਣ-ਪੱਛਮ ਅਤੇ ਪੱਛਮ-ਮੱਧ ਅਰਬ ਸਾਗਰ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ ਮਛੇਰਿਆਂ ਨੂੰ ਸਮੁੰਦਰ 'ਚ ਨਹੀਂ ਜਾਣ ਦੀ ਸਲਾਹ ਦਿੱਤੀ ਗਈ ਹੈ।


DIsha

Content Editor

Related News